ਵਾਸ਼ਿੰਗਟਨ, 30  ਨਵੰਬਰ (ਹ.ਬ.) : ਉਤਰੀ ਕੋਰੀਆ ਵਲੋਂ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਉਸ 'ਤੇ ਨਵੀਂ ਪਾਬੰਦੀ ਲਗਾਉਣ ਦੇ ਨਾਲ ਹੀ ਦੁਨੀਆ ਨੂੰ ਅਪੀਲ ਕੀਤੀ ਹੈ।  ਅਮਰੀਕਾ ਨੇ ਇਹ ਵੀ ਕਿਹਾ ਕਿ ਜੇਕਰ ਯੁੱਧ ਹੋਇਆ ਤਾਂ ਉਤਰੀ ਕੋਰੀਆ ਨੂੰ ਤਬਾਹ ਕਰ ਦਿੱਤਾ ਜਾਵੇਗਾ।ਖ਼ਬਰਾਂ ਦੇ ਅਨੁਸਾਰ ਮਿਜ਼ਾਈਲ ਟੈਸਟ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਜਿਨਪਿੰਗ ਨਾਲ ਗੱਲਬਾਤ ਕਰਦੇ ਹੋਏ ਉਤਰੀ ਕੋਰੀਆ ਨੂੰ ਤੇਲ ਦੀ ਸਪਲਾਈ ਬੰਦ ਕਰਨ ਦੀ ਅਪੀਲ ਕੀਤੀ। ਖ਼ਬਰਾਂ ਦੇ ਅਨੁਸਾਰ ਅਮਰੀਕੀ ਅੰਬੈਸਡਰ Îਨਿੱਕੀ ਹੇਲੀ ਨੇ ਇੱਕ ਐਮਰਜੈਂਸੀ ਬੈਠਕ ਬੁਲਾਉਂਦੇ ਹੋਏ ਦੁਨੀਆ ਨੂੰ ਅਪੀਲ ਕੀਤੀ ਕਿ ਉਤਰੀ ਕੋਰੀਆ ਨਾਲ ਸਾਰੇ ਸਿਆਸੀ ਅਤੇ ਕੂਟਨੀਤਿਕ ਸਬੰਧ ਖਤਮ ਕਰ ਲੈਣ।
ਨਿੱਕੀ ਹੇਲੀ ਨੇ ਡੋਨਾਲਡ ਟਰੰਪ ਅਤੇ ਜਿਨਪਿੰਗ ਦੇ ਵਿਚ ਫ਼ੋਨ 'ਤੇ ਹੋਈ ਗੱਲਬਾਤ ਦਾ ਜ਼ਿਕਰ ਵੀ ਕੀਤਾ। ਨਿੱਕੀ ਹੇਲੀ ਨੇ Îਇਹ ਵੀ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਯੂਨਾਈਟੇਡ ਨੇਸ਼ਨਜ਼ ਵਿਚ ਉਤਰੀ ਕੋਰੀਆ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਵੀ ਵਾਪਸ ਲਵੇ। ਦੱਸ ਦੇਈਏ ਕਿ ਉਤਰੀ ਕੋਰੀਆ ਦੁਆਰਾ ਮਿਜ਼ਾਈਲ ਟੈਸਟ ਤੋਂ ਬਾਅਦ ਸੁਰੱਖਿਆ ਪ੍ਰੀਸ਼ਦ ਦੀ ਇਹ ਐਮਰਜੈਂਸੀ ਬੈਠਕ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਦੀ ਮੰਗ 'ਤੇ ਬੁਲਾਈ ਗਈ ਸੀ। ਨਿੱਕੀ ਹੇਲੀ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਤਾਨਾਸ਼ਾਹ ਦੁਆਰਾ ਮਿਜ਼ਾਈਲ ਟੈਸਟ ਦੁਨੀਆ ਨੂੰ ਯੁੱਧ ਦੇ ਕਰੀਬ ਲੈ ਆਇਆ ਹੈ, ਜੇਕਰ ਯੁੱਧ ਹੁੰਦਾ ਹੈ ਤਾਂ ਕੋਈ ਗਲਤੀ ਨਹੀਂ ਹੋਵੇਗੀ ਅਤੇ ਉਤਰੀ ਕੋਰੀਆ ਨੂੰ ਤਬਾਹ ਕਰ ਦਿੱਤਾ ਜਾਵੇਗਾ।

ਹੋਰ ਖਬਰਾਂ »