ਟਰੰਪ ਦੇ ਟਵਿਟਰ ਸੰਦੇਸ਼ਾਂ 'ਤੇ ਥੈਰੇਸਾ ਮੇ ਨੇ ਇਤਰਾਜ਼ ਜਤਾਇਆ


ਵਾਸ਼ਿੰਗਟਨ, 30  ਨਵੰਬਰ (ਹ.ਬ.) : ਅਪਣੇ ਮੁਸਲਿਮ ਵਿਰੋਧੀ  ਅਕਸ ਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਮੁੜ ਸੁਰਖੀਆਂ ਵਿਚ ਆ ਗਏ ਹਨ। ਟਰੰਪ ਨੇ ਇੱਕ ਟਵੀਟ ਕੀਤਾ ਹੈ  ਜਿਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ ਹੈ। ਟਵੀਟਸ ਸਾਹਮਣੇ ਆਉਣ ਤੋਂ ਬਾਅਦ ਬਰਤਾਨੀਆ ਨੇ ਇਸ 'ਤੇ ਇਤਰਾਜ਼ ਜਤਾਇਆ ਹੈ। ਖ਼ਬਰਾਂ ਦੇ ਅਨੁਸਾਰ ਟਰੰਪ ਨੇ ਅਪਣੇ  ਟਵਿਟਰ ਹੈਂਡਲ ਤੋਂ ਇੱਕ ਤੋਂ ਬਾਅਦ Îਇੱਕ ਕਈ ਟਵੀਟ ਕੀਤੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੇ ਮੁਸਲਿਮ  ਵਿਰੋਧੀ ਵੀਡੀਓ ਸ਼ੇਅਰ ਕੀਤਾ। ਖ਼ਬਰਾਂ ਦੇ ਅਨੁਸਾਰ ਟਰੰਪ ਨੇ ਫਾਰ ਰਾਈਟ ਗਰੁੱਪ ਬ੍ਰਿਟੇਨ ਫਸਟ ਦੀ ਡਿਪਟੀ ਲੀਡਰ ਜਾਇਦਾ ਫਰੇਂਸਨ ਦੇ ਟਵੀਟ ਨੂੰ ਸ਼ੇਅਰ ਕੀਤਾ।  ਟਰੰਪ ਦੁਆਰਾ ਸ਼ੇਅਰ ਕੀਤੇ ਗਏ ਪਹਿਲੇ ਵੀਡੀਓ ਵਿਚ ਕਥਿÎਤ ਤੌਰ ਤੇ ਇਹ ਦਾਅਵਾ ਕੀਤਾ ਗਿਆ ਕਿ ਮੁਸਲਿਮ ਸ਼ਰਨਾਰਥੀਆਂ ਨੇ  ਅਪਾਹਜ ਡਚ ਮੁੰਡੇ ਨੂੰ ਕੁੱਟਿਆ। ਰਾਸ਼ਟਰਪਤੀ ਬਣਨ ਦੇ ਕੁਝ ਦਿਨਾਂ ਦੇ ਅੰਦਰ ਹੀ ਉਨ੍ਹਾਂ ਨੇ ਛੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਯਾਤਰਾ 'ਤੇ ਪਾਬੰਦੀ ਲਾਉਣ ਦੇ ਲਈ ਇਕ ਆਦੇਸ਼ 'ਤੇ ਦਸਤਖ਼ਤ ਕੀਤੇ ਸਨ।
ਦੂਜੇ ਸ਼ੇਅਰ ਕੀਤੇ ਗਏ ਪੋਸਟ ਵਿਚ ਇਹ ਦਾਅਵਾ ਕੀਤਾ ਗਿਆ ਕਿ ਮੁਸਲਮਾਨਾਂ ਨੇ ਵਰਜਿਨ ਮੈਰੀ ਦੇ ਬੁੱਤ ਨੂੰ ਤੋੜ ਦਿੱਤਾ। ਤੀਜੇ ਸ਼ੋਅਰ ਕੀਤੇ ਗਏ ਪਸਟ ਵਿਚ ਕਿਹਾ ਗਿਆ ਕਿ ਇਸਲਾਮ ਤੋਂ ਪ੍ਰੇਰਤ ਭੀੜ ਨੇ ਅੱਲੜ ਨੂੰ ਛੱਤ ਤੋਂ ਸੁੱਟਿਆ ਅਤੇ ਮਰਨ ਤੱਕ ਉਸ ਨੂੰ ਕੁੱਟਦੇ ਰਹੇ।
ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਲਈ ਉਮੀਦਵਾਰ ਦੇ ਤੌਰ 'ਤੇ ਸਾਹਮਣੇ ਆਉਣ ਤੋਂ ਬਾਅਦ ਹੀ ਟਰੰਪ ਅਪਣੀ ਮੁਸਲਿਮ ਵਿਰੋਧੀ ਸੋਚ ਦੇ ਲਈ ਜਾਣੇ ਜਾਂਦੇ ਹਨ। ਉਸ ਸਮੇਂ ਟਰੰਪ ਦਾ ਅਕਸ ਅੱਤਵਾਦ ਵਿਰੋਧੀ ਤੱਕ ਸਖ਼ਤ ਨੇਤਾ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਇਆ ਸੀ। ਹਾਲਾਂਕਿ ਟਰੰਪ ਦੇ ਇਸ ਕਦਮ 'ਤੇ ਫਰੇਂਸਨ ਨੇ ਖੁਸ਼ੀ ਜਤਾਈ ਹੈ।  ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਟਰੰਪ ਦੇ ਟਵਿਟਰ ਸੰਦੇਸ਼ਾਂ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਟਰੰਪ ਨੇ ਅਜਿਹਾ ਕਰਕੇ ਗਲਤ ਕੀਤਾ ਹੈ।

ਹੋਰ ਖਬਰਾਂ »