ਚੰਡੀਗੜ੍ਹ : 30 ਨਵੰਬਰ : (ਪੱਤਰ ਪ੍ਰੇਰਕ) : ਦੇਸ਼ ਧ੍ਰੋਹ ਮਾਮਲੇ 'ਚ ਸ਼ਾਮਲ ਡਾ. ਅਦਿੱਤਿਆ ਇੰਸਾ ਦੀ ਭਾਲ 'ਚ ਲੱਗੀ ਹਰਿਆਣਾ ਪੁਲਿਸ ਨੇ ਸਾਧਵੀ ਬਲਾਤਮਾਰ ਮਾਮਲੇ 'ਚ 20 ਸਾਲਾ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਹਿਮਾਚਲ ਦੇ ਜ਼ਿਲ੍ਹਾ ਕਾਂਗੜਾ ਦੇ ਪਾਲਮਪੁਰ ਸਥਿਤ ਚਚੀਆ ਡੇਰੇ 'ਚ ਛਾਪੇਮਾਰੀ ਕਰਕੇ ਸੇਵਾਦਾਰਾਂ ਤੋਂ ਪੁੱਛਗਿੱਛ ਕੀਤੀ। ਦੱਸ ਦੀਏ ਕਿ ਇਹ ਛਾਪੇਮਾਰੀ ਪੰਚਕੂਲਾ ਕੋਰਟ ਵੱਲੋਂ ਜਾਰੀ ਸਰਚ ਵਾਰੰਟ ਦੇ ਆਧਾਰ 'ਤੇ ਕੀਤੀ ਗਈ।
ਪੁਲਿਸ ਨੇ ਡੇਰੇ ਦੇ ਸੇਵਾਦਾਰ ਪ੍ਰਿਤਪਾਲ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ 'ਚ ਡੇਰੇ ਦੇ ਸੇਵਾਦਾਰ ਨੇ ਦੱਸਿਆ ਕਿ ਡਾ. ਅਦਿੱÎਤਿਆ ਇੰਸਾ ਪਿਛਲੇ ਕਾਫ਼ੀ ਸਮੇਂ ਤੋਂ ਇੱਥੇ ਨਹੀਂ ਆਇਆ। ਇਸ ਉਪਰੰਤ ਪੁਲਿਸ ਵਾਪਸ ਪਰਤ ਆਈ। ਦੱਸਣਾ ਬਣਦਾ ਹੈ ਕਿ ਦੇਸ਼ ਧ੍ਰੋਹ ਮਾਮਲੇ 'ਚ ਹਨੀਪ੍ਰੀਤ ਅਤੇ ਪਵਨ ਇੰਸਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਡਾ. ਅਦਿੱÎਤਿਆ ਇੰਸਾ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ।ਅਦਾਲਤ 'ਚ ਚਲਾਨ ਪੇਸ਼ ਕਰਨ ਮਗਰੋਂ ਡਾ. ਅਦਿੱਤਿਆ ਇੰਸਾ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਨੂੰ ਰਿਮਾਂਡ 'ਤੇ ਲੈਣਾ ਪੁਲਿਸ ਲਈ ਅਹਿਮ ਬਣਿਆ ਹੋਇਆ ਹੈ, ਕਿਉਂਕਿ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਦੇ 90 ਦਿਨਾਂ ਦੇ ਅੰਦਰ-ਅੰਦਰ ਪੁਲਿਸ ਨੂੰ ਅਦਾਲਤ 'ਚ ਚਲਾਨ ਪੇਸ਼ ਕਰਨਾ ਹੈ। ਹਰਿਆਣਾ ਪੁਲਿਸ ਦੀ ਕੋਸ਼ਿਸ਼ ਹੈ ਕਿ ਅਦਿੱਤਿਆ ਇੰਸਾ ਦੀ ਗ੍ਰਿਫ਼ਤਾਰੀ ਚਲਾਨ ਪੇਸ਼ ਕਰਨ ਤੋਂ ਪਹਿਲਾਂ ਹੋਵੇ, ਜਿਸ ਨਾਲ ਇਸ ਮਾਮਲੇ 'ਚ ਇਕੱਠਿਆਂ ਅਦਾਲਤ 'ਚ ਚਲਾਨ ਪੇਸ਼ ਹੋ ਸਕਣ। ਹਰਿਆਣਾ ਪੁਲਿਸ ਨੇ ਚਚੀਆ ਸਥਿਤ ਡੇਰਾ ਸੱਚਾ ਸੌਦਾ 'ਚ ਜਿਹੜਾ ਸਰਚ ਅਭਿਆਨ ਚਲਾਇਆ, ਉਸ ਪਿੱਛੇ ਕਾਰਨ ਇਹ ਹੈ ਕਿ ਹਨੀਪ੍ਰੀਤ ਦਾ ਜਿਹੜਾ ਕਬੂਲਨਾਮਾ ਐਸਆਈਟੀ ਅਦਾਲਤ ਨੇ ਪੇਸ਼ ਕੀਤਾ ਹੈ। ਇਸ ਕਬੂਲਨਾਮੇ 'ਚ ਹਨੀਪ੍ਰੀਤ ਨੇ ਮੰਨਿਆ ਸੀ ਕਿ 25 ਅਗਸਤ 2017 ਤੋਂ ਬਾਅਦ ਹਨੀਪ੍ਰੀਤ ਤੇ ਅਦਿੱÎਤਿਆ ਇੰਸਾ, ਪਵਨ ਇੰਸਾ, ਨਵੀਨ ਨਾਗਪਾਲ ਉਰਫ਼ ਗੋਭੀ ਰਾਮ ਨਾਲ ਉਹ ਇਸ ਡੇਰੇ 'ਚ ਲੁਕ ਕੇ ਰਹੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਹਰਿਆਣਾ ਪੁਲਿਸ ਨੇ ਚਚੀਆਂ ਡੇਰੇ 'ਚ ਛਾਪੇਮਾਰੀ ਕੀਤੀ ਹੈ। 
 

ਹੋਰ ਖਬਰਾਂ »

ਚੰਡੀਗੜ