ਚੰਡੀਗੜ੍ਹ : 30 ਨਵੰਬਰ : (ਪੱਤਰ ਪ੍ਰੇਰਕ) : ਚੰਡੀਗੜ੍ਹ 'ਚ ਭਾਰਤੀ ਜਨਤਾ ਪਾਰਟੀ ਦੀ ਸਾਂਸਦ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਕੀਤੇ ਕੰਮਾਂ ਦੇ ਆਧਾਰ 'ਤੇ ਵੋਟਾਂ ਪਾਈਆਂ ਸਨ ਨਾ ਕਿ 15 ਲੱਖ ਰੁਪਏ ਲੋਕਾਂ ਦੇ ਖ਼ਾਤਿਆਂ 'ਚ ਜਮ੍ਹਾਂ ਕਰਵਾਉਣ ਦੇ ਵਾਅਦੇ ਅਨੁਸਾਰ। ਬੁੱਧਵਾਰ ਨੂੰ ਇੱਥੇ ਇੱਕ ਪੱਤਰਕਾਰ ਸੰਮੇਲਨ 'ਚ ਸਥਾਨਕ ਸਾਂਸਦ ਤੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਲੋਕ ਕਦੋਂ ਤੱਕ ਉਮੀਦ ਕਰਨਗੇ ਕਿ ਉਨ੍ਹਾਂ ਦੇ ਖ਼ਾਤਿਆਂ 'ਚ 15 ਲੱਖ ਰੁਪਏ ਆਉਣਗੇ।
ਕਿਰਨ ਨੇ ਕਿਹਾ, ''ਉਨ੍ਹਾਂ ਨੇ (ਮੋਦੀ ਨੇ 2014 ਲੋਕ ਸਭਾ ਚੋਣ ਪ੍ਰਚਾਰ 'ਚ) ਕਿਹਾ ਸੀ ਕਿ ਜੇਕਰ ਵਿਦੇਸ਼ਾਂ 'ਚ ਜਮ੍ਹਾਂ ਕੀਤਾ ਗਿਆ ਕਾਲਾ ਧਨ ਦੇਸ਼ 'ਚ ਆਉਂਦਾ ਹੈ ਤਾਂ ਹਰ ਵਿਅਕਤੀ ਇੰਨਾ (15 ਲੱਖ) ਪਾਏਗਾ, ਪਰ ਉਨ੍ਹਾਂ ਇਹ ਕਦੇ ਨਹੀਂ ਕਿਹਾ ਕਿ ਉਹ ਇਸ ਨੂੰ ਸਟੰਪ ਪੇਪਰ 'ਤੇ ਲਿਖ ਕੇ ਦੇਣਗੇ।'' 'ਮੀਟ ਦ  ਪ੍ਰੈਸ ਪ੍ਰੋਗਰਾਮ 'ਚ ਕਿਹਾ, ''ਉਨ੍ਹਾਂ ਨੇ ਸਵੱਛ, ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ ਹੈ ਅਤੇ ਤੁਸੀਂ ਹੁਣ ਵੀ 15 ਲੱਖ ਰੁਪਏ ਦੀ ਸੋਚ 'ਤੇ ਖੜ੍ਹੇ ਹੋ।'' ਇਸ ਨਾਲ ਸਬੰਧਤ ਸਵਾਲ 'ਤੇ ਅਭਿਨੇਤਰੀ ਤੋਂ ਸਿਆਸਤਦਾਨ ਬਣੀ ਕਿਰਨ ਨੇ ਕਿਹਾ, ''ਮੈਂ ਨਹੀਂ ਸਮਝਦੀ ਕਿ ਲੋਕਾਂ ਨੇ ਮੋਦੀ ਜੀ ਨੂੰ 15 ਲੱਖ ਰੁਪਏ ਦੀ ਬਜਾਏ ਨਾਲ ਵੋਟ ਦਿੱਤੀ ਸੀ। ਉਨ੍ਹਾਂ ਗੁਜਰਾਤ 'ਚ ਵਧੀਆ ਕੰਮ ਕੀਤੇ। ਉਨ੍ਹਾਂ ਕਿਹਾ ਕਿ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਉਤਰ ਭਾਰਤ 'ਚ ਹੁੰਦੀਆਂ ਹਨ। ਜੇਕਰ ਤੁਸੀਂ ਮੁੰਬਈ ਵਰਗੇ ਸ਼ਹਿਰ ਤੇ ਦੇਸ਼ ਦੇ ਦੱਖਣੀ ਹਿੱਸੇ ਜਾਂ ਬੰਗਾਲ ਦੀ ਗੱਲ ਕਰੀਏ ਤਾਂ ਉਥੇ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਬਿਲਕੁਲ ਨਹੀਂ। ਇਹ ਸਮੱਸਿਆ ਦਿੱਲੀ, ਪੰਜਾਬ, ਹਰਿਆਣਾ, ਉਤ ਪ੍ਰਦੇਸ਼ ਤੇ ਬਿਹਾਰ ਵਰਗੇ ਰਾਜਾਂ 'ਚ ਹੈ। 

ਹੋਰ ਖਬਰਾਂ »

ਚੰਡੀਗੜ