ਵਾਸ਼ਿੰਗਟਨ, 2 ਦਸੰਬਰ (ਹ.ਬ.) : ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਨੇ ਪਿਛਲੇ ਸਾਲ ਹੋਏ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਡੋਨਾਲਡ ਟਰੰਪ ਦੇ ਪ੍ਰਚਾਰ ਅਤੇ ਰੂਸ ਦੇ ਵਿਚ ਸੰਭਾਵਤ ਗੰਢਤੁਪ ਨੂੰ ਲੈ ਕੇ ਐਫਬੀਆਈ ਨੂੰ ਝੂਠਾ ਬਿਆਨ ਦੇਣ ਦਾ ਅਪਰਾਧ ਸਵੀਕਾਰ ਕਰ ਲਿਆ ਹੈ। ਇਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਝਟਕਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਫੈਡਰਲ ਬਿਉਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੇ ਸਾਬਕਾ ਡਾਇਰੈਕਟਰ ਰਾਬਰਟ ਮੂਲਰ ਪਿਛਲੇ ਸਾਲ ਹੋਏ ਰਾਸ਼ਟਰਪਤੀ ਚੋਣ ਵਿਚ ਰੂਸੀ ਦਖ਼ਲ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ।
ਮੂਲਰ ਨੇ ਐਲਾਨ ਕੀਤਾ ਹੈ ਕਿ ਫਿਲਨ 'ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਵਿਚ ਤਤਕਾਲੀ ਰੂਸੀ ਰਾਜਦੂਤ ਦੇ ਨਾਲ ਅਪਣੀ ਗੱਲਬਾਤ ਦੇ ਬਾਰੇ ਵਿਚ ਐਫਬੀਆਈ ਨੂੰ ਜਾਣ ਬੁੱਝ ਕੇ ਫਰਜ਼ੀ ਅਤੇ ਕਾਲਪਨਿਕ ਬਿਆਨ ਦਿੱਤਾ। ਵਾਸ਼ਿੰਗਟਨ ਪੋਸਟ ਨੇ ਇਸ ਨੂੰ ਮੂਲਰ ਦੀ ਵਿਆਪਕ ਜਾਂਚ ਦਾ ਇੱਕ ਹੋਰ ਅਹਿਮ ਘਟਨਾ ਕ੍ਰਮ ਕਰਾਰ ਦਿੱਤਾ। ਫਿਲਨ ਦੁਆਰਾ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਵਾਈਟ ਹਾਊਸ ਨੇ ਕਿਹਾ ਕਿ 58 ਸਾਲਾ ਫਿਲਨ ਨੂੰ ਝੂਠੇ ਬਿਆਨ ਦੇਣ ਦਾ ਦੋਸ਼ ਵਿਚ ਫਰਵਰੀ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਫਿਲਨ, ਟਰੰਪ ਪ੍ਰਸ਼ਾਸਨ ਦੇ ਪਹਿਲੇ ਅਤੇ ਚੋਣ ਮੁਹਿੰਮ ਨਾਲ ਜੁੜੇ ਚੌਥੇ ਮੈਂਬਰ ਹਨ ਜਿਨ੍ਹਾਂ 'ਤੇ ਇਸ ਸਿਲਸਿਲੇ ਵਿਚ ਦੋਸ਼ ਲਗਾਏ ਗਏ ਹਨ।
 

ਹੋਰ ਖਬਰਾਂ »