ਮਾਸਕੋ, 5 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਰੂਸੀ ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰੀ ਮਾਰਿਆ ਜਾਖਾਰੋਵਾ ਨੇ ਕਿਹਾ ਕਿ ਰੂਸੀ ਵਿਦੇਸ਼ ਮੰਤਰਾਲਾ ਰੂਸ ਵਿੱਚ ਅਮਰੀਕੀ ਮੀਡੀਆ ਦੀ ਇੰਟਰਵਿਊ ਲੈਣ ਦੀ ਯੋਗਤਾ ਨੂੰ ਰੱਦ ਨਹੀਂ ਕਰੇਗਾ, ਪਰ ਰੂਸੀ ਸੰਸਦ ਵਿੱਚ ਉਨ੍ਹਾਂ ਦੀ ਕਾਰਵਾਈ ’ਤੇ ਪਾਬੰਦੀ ਲਗਾਈ ਜਾਵੇਗੀ। ਜਾਖਾਰੋਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੂਸੀ ਵਿਦੇਸ਼ ਮੰਤਰਾਲਾ ਰੂਸ ਵਿੱਚ ਅਮਰੀਕੀ ਮੀਡੀਆ ਦੇ ਇੰਟਰਵਿਊ ਲੈਣ ਦੀ ਯੋਗਤਾ ਰੱਦ ਨਹੀਂ ਕਰੇਗਾ, ਪਰ ਵਿਦੇਸ਼ੀ ਏਜੰਟ ਦੇ ਨਾਂ ਨਾਲ ਰਜਿਸਟਰਡ ਮੀਡੀਆ ’ਤੇ ਰੂਸੀ ਸੰਸਦ ਵਿੱਚ ਇੰਟਰਵਿਊ ਲੈਣ ਦੀ ਯੋਗਤਾ ਰੱਦ ਕੀਤੀ ਜਾਵੇਗੀ। ਇਹ ਪਾਬੰਦੀ ਸਿਰਫ਼ 9 ਤੋਂ 10 ਤੱਕ ਅਮਰੀਕੀ ਮੀਡੀਆ ਸੰਸਥਾਵਾਂ ’ਤੇ ਲਗਾਈ ਜਾਵੇਗੀ, ਹੋਰ ਵਿਦੇਸ਼ੀ ਮੀਡੀਆ ਇਸ ਵਿੱਚ ਸ਼ਾਮਲ ਨਹੀਂ ਹੈ।

ਦੱਸ ਦੇਈਏ ਕਿ ਅਮਰੀਕਾ ਨੇ ਅਮਰੀਕੀ ਸੰਸਦ ਵਿੱਚ ਅੱਜ ਦਾ ਰੂਸ ਟੀਵੀ ਸਟੇਸ਼ਨ ਦੇ ਇੰਟਰਵਿਊ ਲੈਣ ਦੀ ਯੋਗਤਾ ਨੂੰ ਰੱਦ ਕਰ ਦਿੱਤਾ ਹੈ। ਇਸ ਲਈ ਰੂਸ ਨੇ ਜਵਾਬੀ ਤੌਰ ’ਤੇ ਇਹ ਕਦਮ ਚੁੱਕਿਆ ਹੈ।  

ਹੋਰ ਖਬਰਾਂ »

ਅੰਤਰਰਾਸ਼ਟਰੀ