ਵਾਸ਼ਿੰਗਟਨ, 5 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਪੌਲੀਟੀਕੋ ਮੈਗਜੀਨ ਨੇ 2018 ਦੀ ਪਹਿਲੀ ਪਾਵਰ ਲਿਸਟ ਵਿੱਚ ਭਾਰਤੀ ਮੂਲ ਦੀ ਅਮਰੀਕੀ ਔਰਤ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਨੂੰ ਇਹ ਸਥਾਨ ਸਦਨ ਵਿੱਚ ਵਿਰੋਧੀ ਧਿਰ ਦੀ ਅਗਵਾਈ ਕਰਨ ਬਦਲੇ ਦਿੱਤਾ ਗਿਆ ਹੈ। ਪਾਵਰ ਲਿਸਟ ਵਿੱਚ ਸ਼ਾਮਲ 18 ਲੋਕਾਂ ਵਿੱਚ 52 ਸਾਲਾ ਜੈਪਾਲ ਨੂੰ ਪੰਜਵਾਂ ਸਥਾਨ ਮਿਲਿਆ ਹੈ। ਉਹ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਔਰਤ ਹੈ, ਜਿਸ ਦਾ ਨਾਂ ਪੌਲੀਟੀਕੋ ਦੀ ਪਾਵਰ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਮੈਗਜੀਨ ਮੁਤਾਬਕ 2018 ਵਿੱਚ ਪੂਰੇ ਦੇਸ਼ ਦੇ 18 ਸਿਆਸਤਦਾਨਾਂ, ਕਾਰਕੁੰਨਾਂ ਅਤੇ ਕਾਰਜਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ 2018 ਵਿੱਚ ਵੱਡੀ ਭੂਮਿਕਾ ਲਈ ਤਿਆਰ ਹਨ। ਮੈਗਜੀਨ ਦੇ ਅਨੁਸਾਰ ਜੈਪਾਲ ਤੇਜੀ ਨਾਲ ਵਧਦੀ ਹੋਈ ਲੋਕਤੰਤਰਕ ਸਟਾਰ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਆਲੋਚਕ ਹਨ। ਉਨ੍ਹਾਂ ਨੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿੱਚ ਕੰਮ ਕੀਤਾ ਹੈ।

 ਉਨ੍ਹਾਂ ਦੇ ਦੋਸਤ ਅਤੇ ਰਿਪਬਲੀਕਨ ਸਭਾ ਦੇ ਨਵੇਂ ਸਾਥੀ ਮੈਂਬਰ ਰੋ ਖੰਨਾ ਦੇ ਹਵਾਲੇ ਨਾਲ ਪੌਲੀਟੀਕੋ ਨੇ ਦੱਸਿਆ ਹੈ ਕਿ ਕਾਂਗ੍ਰੇਸ਼ਨਲ ਪ੍ਰਗਰੈਸਿਵ ਕੌਕਸ ਦੇ ਪਹਿਲੇ ਉਪ ਪ੍ਰਧਾਨ ਤੋਂ ਲੈ ਕੇ ਉਨ੍ਹਾਂ ਨੇ ਕੈਪੀਟਲ ਹਿਲ ’ਤੇ ਨਾਗਰਿਕ ਅਧਿਕਾਰਾਂ ਅਤੇ ਪ੍ਰਵਾਸੀ ਸੁਧਾਰ ਲਈ ਅਣਥੱਕ ਬੁਲਾਰੇ ਦੇ ਰੂਪ ਵਿੱਚ ਕੰਮ ਕੀਤਾ ਹੈ। ਪੌਲੀਟੀਕੋ ਵਿੱਚ ਦੱਸਿਆ ਗਿਆ ਹੈ ਕਿ ਜੈਪਾਲ ਭਾਰਤੀ ਨੁਮਾਇੰਦਾ ਸਭਾ ਵਿੱਚ ਕੰਮ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੈ, ਜੋ ਸ਼ਾਇਦ ਹੀ ਕਦੇ ਕੋਈ ਚੁਣੌਤੀ ਲੈਂ ਤੋਂ ਪਿੱਛੇ ਰਹਿੰਦੀ ਹੋਵੇ।

ਹੋਰ ਖਬਰਾਂ »