ਨਵੀਂ ਦਿੱਲੀ, 6 ਦਸੰਬਰ (ਹ.ਬ.) : ਪੰਜਾਬ ਵਿਚ ਸੰਘ ਨੇਤਾ ਦੀ ਹੱਤਿਆ ਦੇ ਮਾਮਲੇ ਵਿਚ ਐਨਆਈਏ ਨੇ ਮੰਗਲਵਾਰ ਨੂੰ ਮੁੱਖ ਦੋਸ਼ੀ ਨੂੰ ਹਥਿਆਰ ਸਪਲਾਈ ਕਰਨ ਵਾਲੇ ਪਹਾੜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਨਆਈਏ ਨੇ ਸੰਘ ਨੇਤਾ ਰਵਿੰਦਰ ਗੋਸਾਈਂ  ਹੱਤਿਆ ਮਾਮਲੇ ਦੀ ਜਾਂਚ ਪਿਛਲੇ ਮਹੀਨੇ ਹੀ ਸੰਭਾਲੀ ਹੈ।  48 ਸਾਲਾ ਮੇਰਠ ਨਿਵਾਸੀ ਪਹਾੜ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਹਤਿਆਰੇ ਹਰਦੀਪ ਸਿੰਘ ਉਰਫ ਸ਼ੇਰਾ ਨੂੰ ਦੇਸੀ ਕੱਟੇ ਦੀ ਸਪਲਾਈ ਕੀਤੀ ਸੀ। ਜਾਂਚ ਤੋਂ ਪਤਾ ਚਲਿਆ ਹੈ ਕਿ ਹਰਦੀਪ ਹਥਿਆਰ ਖਰੀਦਣ ਦੇ ਲਈ ਤਿੰਨ ਵਾਰ ਮੇਰਠ ਗਿਆ ਸੀ। ਉਸ ਨੇ ਪਹਾੜ ਸਿੰਘ ਕੋਲੋਂ ਉਸ ਦੇ ਘਰ 'ਤੇ ਦੇਸੀ ਪਿਸਤੌਲ ਖਰੀਦੀ ਸੀ। ਨਵੰਬਰ ਵਿਚ ਪੰਜਾਬ ਪੁਲਿਸ ਨੇ ਜਦ ਹਰਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਦੇ ਕੋਲ ਤੋਂ ਇਹ ਹਥਿਆਰ ਬਰਾਮਦ ਹੋਇਆ ਸੀ। ਸਤੰਬਰ ਵਿਚ ਪਹਾੜ ਦੇ ਖ਼ਿਲਾਫ਼ ਆਰਮਸ ਐਕਟ ਤਹਿਤ ਮਾਮਲਾ ਦਰਜ ਹੈ। 
ਦੱਸਣਯੋਗ ਹੈ ਕਿ ਲੁਧਿਆਣਾ ਦੇ ਆਰਐਸਐਸ ਨੇਤਾ ਰਵਿੰਦਰ  ਗੋਸਾਈਂ ਦੀ ਹੱਤਿਆ ਵਿਚ ਮੇਰਠ ਦਾ ਨਾਂ ਜੁੜਨ ਨਾਲ Îਇਕ ਵਾਰ ਮੁੜ ਸਾਫ ਹੋ ਗਿਆ ਹੈ ਕਿ ਮੇਰਠ ਦੇ ਹਥਿਆਰ ਦੇਸ਼ ਭਰ ਵਿਚ ਵਾਰ ਕਰ ਰਹੇ ਹਨ। ÎਿÂੱਥੇ ਦੇ ਹਥਿਆਰਾਂ ਦੀ ਦੇਸ਼ ਭਰ ਵਿਚ ਡਿਮਾਂਡ ਹੈ ਅਤੇ ਕਈ ਵੱਡੇ ਨੇਤਾ ਇਨ੍ਹਾਂ ਦਾ ਸ਼ਿਕਾਰ ਬਣ ਰਹੇ ਹਨ ਲੇਕਿਨ ਇਨ੍ਹਾਂ ਸਭ ਦੇ ਬਾਵਜੂਦ ਮੇਰਠ ਵਿਚ ਹਥਿਆਰ ਨਿਰਮਾਣ ਅਤੇ ਤਸਕਰੀ ਦਾ ਕਾਲਾ ਕਾਰੋਬਾਰ ਨਹੀਂ ਰੁਕ ਰਿਹਾ।  ਲੁਧਿਆਣਾ ਦੇ ਆਰਐਸਐਸ ਨੇਤਾ ਦੀ ਹੱਤਿਆ ਵਿਚ ਮੇਰਠ ਦੇ ਹਥਿਆਰ ਸਪਲਾਇਰ ਪਰਵੇਜ਼ ਉਰਫ ਫਰੂ ਸਮੇਤ ਕਈ ਲੋਕਾਂ ਦਾ ਨਾਂ ਸਾਹਮਣੇ ਆਇਆ ਹੈ।  ਦੋ ਤਾਂ ਕਾਬੂ ਕਰ ਲਏ ਗਏ ਹਨ ਪਰ ਹਥਿਆਰ ਦਾ ਸੌਦਾ ਕਰਾਉਣ ਵਾਲਾ ਦੋਸ਼ੀ ਪਰਵੇਜ਼ ਪੁਲਿਸ ਦੀ ਪਕੜ ਤੋਂ ਦੂਰ ਹੈ। 

ਹੋਰ ਖਬਰਾਂ »