ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ 20 ਸਾਲ ਲੱਗੇ ਰਿਕਾਰਡ ਭਾਰਤ ਲਿਆਉਣ 'ਚ

ਚੰਡੀਗੜ੍ਹ, 6 ਦਸੰਬਰ (ਹ.ਬ.) : ਆਖਰ 70 ਸਾਲ ਬਾਅਦ ਪੰਜਾਬ ਅਸੈਂਬਲੀ ਦਾ ਰਿਕਾਰਡ ਮੁਕੰਮਲ ਹੋ ਗਿਆ ਹੈ। ਭਾਰਤ-ਪਾਕਿ ਵੰਡ ਤੋਂ ਬਾਅਦ 1931 ਤੋਂ ਲੈ ਕੇ 1947 ਦੇ ਅਸੈਂਬਲੀ ਰਿਕਾਰਡ ਵਿਚ ਵਿਭਿੰਨ ਮੁੱਦਿਆਂ 'ਤੇ ਹੋਈ ਬਹਿਸ, ਵੰਡ ਨਾਲ ਸਬੰਧਤ ਆਏ ਪ੍ਰਸਤਾਵ, ਬਜਟ ਆਦਿ ਨਾਲ ਸਬੰਧਤ ਲੇਖਾ ਜੋਖਾ ਹੈ। ਰਿਕਾਰਡ ਨੂੰ ਲਾਹੌਰ ਤੋਂ ਪੰਜਾਬ ਲਿਆਉਣ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ 20 ਸਾਲ ਲੱਗ ਗਏ। ਇਸ ਕੰਮ ਵਿਚ ਉਨ੍ਹਾਂ ਦੀ ਮਦਦ ਆਈਏਐਸ ਅਧਿਕਾਰੀ ਆਰਕੇ ਕੌਸ਼ਿਕ  ਨੇ ਕੀਤੀ। ਮਨਪ੍ਰੀਤ ਬਾਦਲ ਨੇ 43 ਵਾਲਿਊਮ ਵਿਚ ਇਹ ਰਿਕਾਰਡ ਮੰਗਲਵਾਰ ਨੂੰ ਪੰਜਾਬ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਸੌਂਪਿਆ। ਇਸ ਮੌਕੇ  'ਤੇ ਸਾਰੇ ਸਿਆਸੀ ਪਾਰਟੀਆਂ ਦੇ ਵਿਧਾਇਕ ਸ਼ਾਮਲ ਸੀ।  
ਮਨਪ੍ਰੀਤ ਬਾਦਲ ਨੇ ਦੱਸਿਆ ਕਿ ਜਦ 1995 ਵਿਚ ਉਹ ਪਹਿਲੀ ਵਾਰ ਵਿਧਾਇਕ ਬਣੇ ਸੀ ਤਾਂ ਉਨ੍ਹਾਂ ਨੂੰ ਪੁਰਾਣੀ ਡਿਬੇਟਸ ਪੜ੍ਹਨ ਦਾ ਬਹੁਤ ਮਨ ਸੀ।  ਪਤਾ ਚਲਿਆ ਕਿ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਵਿਚ ਸਿਰਫ 1947 ਤੋਂ ਬਾਅਦ ਦਾ ਹੀ ਰਿਕਾਰਡ ਹੈ। ਬਾਕੀ ਦਾ ਰਿਕਾਰਡ ਲਾਹੌਰ ਦੀ ਪੰਜਾਬ ਅਸੈਂਬਲੀ ਵਿਚ ਰਹਿ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਉਥੇ ਲੈਟਰ ਲਿਖੇ ਤਾਂ ਉਨ੍ਹਾਂ ਨੇ ਇਹ ਰਿਕਾਰਡ ਇਹ ਕਹਿੰਦੇ ਹੋਏ ਦੇਣ ਤੋਂ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਦੇ ਕੋਲ ਸਿਰਫ ਦੋ ਕਾਪੀਆਂ ਸਨ ਜਿਨ੍ਹਾਂ ਵਿਚੋਂ Îਇੱਕ ਸੜ ਗਈ ਅਤੇ ਹੁਣ ਸਾਡੇ ਕੋਲ ਵੀ ਸਿਰਫ  ਇੱਕ ਹੀ ਕਾਪੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਉਥੇ ਅਪਣੇ ਸਾਰੇ ਸਬੰਧਾਂ ਦਾ ਪ੍ਰਯੋਗ ਕਰਕੇ ਸਾਰੇ ਰਿਕਾਰਡ ਦੀ ਫ਼ੋਟੋ ਕਾਪੀਆਂ ਕਰਵਾਈਆਂ ਜੋ 43 ਵਾਲਿਊਮ ਵਿਚ ਹੁਣ ਸਾਡੇ ਕੋਲ ਆ ਗਈਆਂ ਹਨ। ਇਸ ਦੀ ਇਕ ਕਾਪੀ ਹਰਿਆਣਾ ਵਿਧਾਨ ਸਭਾ ਨੂੰ ਵੀ ਦਿੱਤੀ ਜਾਵੇਗੀ।

ਹੋਰ ਖਬਰਾਂ »