ਜ਼ਮੀਨ ਟਰਾਂਸਫਰ ਕਰਨ ਦੇ ਬਦਲੇ ਮੰਗੇ ਸੀ ਇੱਕ ਲੱਖ ਰੁਪਏ

ਮੋਗਾ, 6 ਦਸੰਬਰ (ਹ.ਬ.) : ਚੰਡੀਗੜ੍ਹ ਦੀ ਵਿਜੀਲੈਂਸ ਟੀਮ ਨੇ ਮੰਗਲਵਾਰ ਨੂੰ ਮੋਗਾ ਦੇ ਨਾਇਬ ਤਹਿਸੀਲਦਾਰ ਨੂੰ ਐਨਆਰਆਈ ਕੋਲੋਂ ਇਕ ਲੱਖ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਜਦ ਕਿ ਡਰਾਈਵਰ ਭੱਜ ਗਿਆ। ਇੰਸਪੈਕਟਰ Îਇੰਦਰਪਾਲ ਸਿੰਘ ਮੁਤਾਬਕ ਕਸਬਾ ਅਜੀਤਵਾਲ ਸਥਿਤ ਪਿੰਡ ਚੂੜਚੱਕ ਨਿਵਾਸੀ ਐਨਆਰਆਈ (ਕੈਨੇਡਾ ਨਿਵਾਸੀ) ਦਰਸ਼ਨ ਸਿੰਘ ਸਿੱਧੂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਪਿਤਾ ਸਰਦਾਰ ਸਿੰਘ 103 ਸਾਲ ਦੇ ਹਨ। ਪਰਿਵਾਰ ਦੀ ਸਹਿਮਤੀ  ਨਾਲ ਜ਼ਮੀਨ ਉਨ੍ਹਾਂ ਦੇ ਅਤੇ ਭਰਾ ਵਿਚ ਵੰਡੀ ਜਾਣੀ ਸੀ। ਸਰਕਾਰੀ ਰਿਕਾਰਡ ਵਿਚ ਜ਼ਮੀਨ ਅਪਣੇ ਨਾਂ ਕਰਾਉਣ ਦੇ ਲਈ ਤਹਿਸੀਲਦਾਰ ਦਫ਼ਤਰ ਪੁੱਜੇ ਲੇਕਿਨ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਉਨ੍ਹਾਂ Îਇੱਕ ਮਹੀਨੇ ਤੋਂ ਪ੍ਰੇਸ਼ਾਨ ਕਰ ਰਿਹਾ ਸੀ।  ਨਾਇਬ ਤਹਿਸੀਲਦਾਰ ਨੇ ਅਪਣੇ ਡਰਾਈਵਰ ਜਗਜੀਤ ਸਿੰਘ ਦੇ ਜ਼ਰੀਏ ਉਨ੍ਹਾਂ ਕੋਲੋਂ ਜ਼ਮੀਨ  ਟਰਾਂਸਫਰ ਕਰਾਉਣ ਦੇ ਬਦਲੇ  ਇਕ ਲੱਖ ਰੁਪਏ ਮੰਗੇ।  ਸਿੱਧੂ ਨੇ ਮੰਗਲਵਾਰ ਨੂੰ ਚੰਡੀਗÎੜ੍ਹ ਦੀ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਨੇ ਮੰਗਲਵਾਰ ਸ਼ਾਮ  ਨੂੰ ਮੋਗਾ ਦੇ ਅਜੀਤਵਾਲ ਵਿਚ ਟਰੈਪ ਲਗਾ ਲਿਆ।  ਜਿਵੇਂ ਹੀ ਸਿੱਧੂ ਨੇ ਨਾÎਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਦੇ ਡਰਾਈਵਰ ਜਗਜੀਤ ਸਿੰਘ ਨੂੰ ਇਕ ਲੱਖ ਫੜਾਏ ਤੇ ਉਹ ਨਾਇਬ ਤਹਿਸੀਲਦਾਰ ਵੱਲ ਵਧਿਆ। ਇੰਨੇ ਵਿਚ ਟੀਮ ਨੇ ਨਾਇਬ ਤਹਿਸੀਲਦਾਰ ਨੂੰ ਮੌਕੇ ਤੋਂ ਕਾਬੂ ਕਰ ਲਿਆ, ਜਦ ਕਿ ਡਰਾਈਵਰ ਰੁਪਏ ਲੈ ਕੇ ਫਰਾਰ ਹੋ ਗਿਆ। ਪਤਾ ਚਲਿਆ ਕਿ ਵਿਜੀਲੈਂਸ ਦੀ ਟੀਮ ਨੇ ਦੇਰ ਰਾਤ ਨਾਇਬ ਤਹਿਸੀਲਦਾਰ ਦੇ ਘਰ 'ਤੇ ਵੀ ਛਾਪਾਮਾਰੀ ਕੀਤੀ।

ਹੋਰ ਖਬਰਾਂ »