ਉਨਟਾਰਿਓ, 6 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਮੂਲ ਦੇ ਦੀਪਕ ਆਨੰਦ ਨੇ ਕੈਨੇਡਾ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨਟਾਰਿਓ ਦੀਆਂ ਵਿਧਾਨ ਸਭਾ ਚੋਣਾਂ ਲਈ ਦੀਪਕ ਆਨੰਦ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਹਾਲ ਹੀ ਵਿੱਚ ਉਨਟਾਰਿਓ ਵਿੱਚ ਹੋਈ 12 ਹਜਾਰ ਲੋਕਾਂ ਦੀ ਬੈਠਕ ਵਿੱਚ ਇਸ ਸਬੰਧ ਵਿੱਚ ਫੈਸਲਾ ਲਿਆ ਗਿਆ। ਪਿਛਲੇ 18 ਸਾਲਾਂ ਤੋਂ ਦੀਪਕ ਮਿਸੀਸਾਗਾ-ਮਾਲਟਨ ਦੇ ਬਜੁਰਗਾਂ ਅਤੇ ਬੱਚਿਆਂ ਦੀ ਸੇਵਾ ਕਰ ਰਿਹਾ ਹੈ। ਦੀਪਕ ਕੈਮੀਕਲ ਇੰਜੀਨੀਅਰ ਹੈ ਅਤੇ ਕੈਨੇਡਾ ਜਾਣ ਤੋਂ ਪਹਿਲਾਂ ਉਹ ਮੋਹਾਲੀ ਦੇ ਫੇਜ਼-3 ਵਿੱਚ ਰਹਿੰਦਾ ਸੀ।

ਹੋਰ ਖਬਰਾਂ »