ਖੰਨਾ, 6 ਦਸੰਬਰ (ਹਮਦਰਦ ਨਿਊਜ਼ ਸਰਵਿਸ) (ਪਰਮਜੀਤ ਸਿੰਘ ਧੀਮਾਨ) : ਇੱਥੋਂ ਦੇ ਸਮਰਾਲਾ ਰੋਡ 'ਤੇ ਸਥਿਤ ਸੇਂਟ ਮਦਰ ਟੈਰੇਸਾ ਸਕੂਲ ਵਿਖੇ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਮਾਡਲ ਪੇਸ਼ ਕੀਤੇ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਸ਼ਿਰਕਤ ਕੀਤੀ ਜਦੋਂ ਕਿ ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ, ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਿਕਾਸ ਮਹਿਤਾ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਸਮਾਜਸੇਵੀ ਸੁਰਿੰਦਰ ਵਰਮਾ, ਹਰਿੰਦਰ ਸਿੰਘ ਕਨੇਚ ਨੇ ਵੀ ਉਚੇਚੇ ਤੌਰ 'ਤੇ ਹਾਜਰੀ ਭਰੀ। ਸਮੁੱਚੇ ਸਮਾਗਮ ਦੀ ਪ੍ਰਧਾਨਗੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਨੇ ਕੀਤੀ। ਇਸ ਮੇਕੇ 'ਤੇ ਬੋਲਦਿਆਂ ਸ਼੍ਰ. ਧਰਮਸੋਤ ਨੇ ਕਿਹਾ ਕਿ ਬੱਚਿਆਂ ਵਿੱਚ ਪੜ੍ਹਾਈ ਦੇ ਨਾਲ-ਨਾਲ ਵਿਗਿਆਨਕ ਸੂਝ-ਬੂਝ ਹੋਣਾ ਵੀ ਸਮੇਂ ਲੋੜ ਹੈ ਤਾਂ ਜੋ ਉਹ ਭਵਿੱਖ ਦੇ ਵਾਰਸ ਬਣਕੇ ਹਰ ਖੇਤਰ ਵਿੱਚ ਮੱਲ੍ਹਾਂ ਮਾਰਨ। ਉਨ੍ਹਾਂ ਬੱਚਿਆਂ ਵੱਲੋਂ ਬਣਾਏ ਮਾਡਲਾਂ ਦਾ ਪ੍ਰਸੰਸਾ ਕਰਦਿਆਂ ਉਹਨਾਂ ਨੂੰ ਹੋਰ ਮਿਹਨਤ ਕਰਨ ਦੀ ਤਾਕੀਦ ਕੀਤੀ। ਇਸ ਵਿਗਿਆਨ ਪ੍ਰਦਰਸ਼ਨੀ ਵਿੱਚ ਬਣਾਏ ਮਾਡਲਾਂ ਦੀ ਜੱਜਮੈਂਟ ਲਈ ਪ੍ਰੋ. ਰਵਿੰਦਰਜੀਤ ਸਿੰਘ ਅਤੇ ਡਾ. ਸੰਜੇ ਤਲਵਾਨੀ ਨੇ ਸਾਰੇ ਮਾਡਲਾਂ ਨੂੰ ਚੰਗੀ ਤਰ੍ਹਾਂ ਵਾਚਦਿਆਂ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਕਲਾਸਾਂ ਦੀ ਚੋਣ ਕੀਤੀ, ਜਿਸ ਬਾਰੇ ਉਨ੍ਹਾਂ ਵੱਲੋਂ ਐਲਾਣੇ ਨਤੀਜਿਆਂ ਵਿੱਚ ਸਧਾਰਨ ਵਿਗਿਆਨ 'ਚ ਕ੍ਰਮਵਾਰ ਥ੍ਰੀ. ਡੀ. ਹੈਲੋਜਨ ਐਂਡ ਵੇਸਟ ਵਾਟਰ ਟ੍ਰੀਟਮੈਂਟ ਵਿੱਚ ਦਸਵੀਂ ਕਲਾਸ ਨੇ ਪਹਿਲਾ, ਹਾਈਡ੍ਰੋਲਿਕ ਬ੍ਰਿਜ ਐਂਡ ਬਰੇਕ 'ਚ ਅਠਵੀਂ ਕਲਾਸ ਨੇ ਦੂਸਰਾ, ਇਲੈਕਟ੍ਰਿਕ ਅਲਾਰਮ ਬੈਲ'ਚ ਨੌਵੀਂ ਕਲਾਸ ਨੇ ਤੀਸਰਾ ਸਥਾਨ ਹਾਸਲ ਕੀਤਾ। ਜਦੋਂ ਕਿ ਸਥਿਰ ਮਾਡਲ ਮੁਕਾਬਲੇ 'ਚ ਸੋਲਰ ਸਮਾਰਟ ਸਿਟੀ 'ਚ ਦਸਵੀਂ ਕਲਾਸ ਨੇ ਪਹਿਲਾ, ਵਾਟਰ ਸਾਇਕਲ ਛੇਵੀਂ ਕਲਾਸ ਨੇ ਦੂਜਾ ਸਥਾਨ, ਅਤੇ ਟਾਈਪਸ ਆਫ ਪਲੂਸ਼ਨ 'ਚ ਨੌਵੀਂ ਕਲਾਸ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗਣਿਤ ਵਿਗਿਆਨ ਵਿਚ ਐਂਗਲਜ਼ ਬਿਟਵੀਨ ਪੈਰਲਲ ਲਾਈਨਜ਼ ਐਂਡ ਟਰਾਂਸਵਰਸਲ ਲਾਈਨਜ਼ ਵਿੱਚ ਪਹਿਲਾ ਸਥਾਨ, ਪਾਰਟਸ ਆਫ ਸਰਕਲ ਵਿੱਚ ਦੂਸਰਾ ਅਤੇ ਐਂਗਲਜ਼ ਵਿੱਚ ਲਗਾਤਾਰ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਮਾਜਿਕ ਵਿਗਿਆਨ ਵਿੱਚ ਲਾਈਫ ਸਟਾਈਲ ਆਫ ਅਰਲੀ ਮੈਨਜ਼ ਵਿੱਚ ਸੱਤਵੀਂ ਕਲਾਸ ਨੇ ਪਹਿਲਾ ਸਥਾਨ, ਇਜਿਪਸ਼ੀਅਨ ਸਟਾਈਲ ਵਿੱਚ ਦਸਵੀਂ ਕਲਾਸ ਅਤੇ ਮਨੀ ਅੱਠਵੀਂ ਕਲਾਸ ਨੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੇਕੇ 'ਤੇ ਉਪਰੋਕਤ ਜੇਤੂਆਂ ਤੋਂ ਇਲਾਵਾ ਮੈਡੀਸਨਲ ਪਲਾਂਟ ਗਾਰਡਨ ਮਾਡਲ ਨੂੰ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਚੇਅਰਮੈਨ ਸੁਰਿੰਦਰ ਸ਼ਾਹੀ, ਪਿੰ੍ਰਸੀਪਲ ਅੰਜੂ ਭਾਟੀਆ ਨੇ ਆਏ ਮਹਿਮਾਨਾਂ ਅਤੇ ਪੱਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। 

ਹੋਰ ਖਬਰਾਂ »

ਪੰਜਾਬ