ਹੇਮਕੁੰਡ ਸਾਹਿਬ ਦੀ ਯਾਤਰਾ ਦੌਰਾਨ ਹੋਏ ਸਨ ਲਾਪਤਾ

ਦੇਹਰਾਦੂਨ, 6 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਹੇਮਕੁੰਡ ਸਾਹਿਬ ਦੀ ਯਾਤਰਾ ਦੌਰਾਨ ਜੁਲਾਈ ਮਹੀਨੇ ’ਚ ਲਾਪਤਾ ਹੋਏ 2 ਐਨਆਰਆਈ ਸਮੇਤ 8 ਸਿੱਖਾਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਾ ਹੈ। 122 ਦਿਨ ਦਾ ਲੰਬਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਇਹ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ ਕਿ ਲਾਪਤਾ ਹੋਏ ਸਿੱਖਾਂ ਨਾਲ ਕੀ ਹੋਇਆ। ਐਨਆਰਆਈ ਸਮੇਤ ਹੋਰਨਾਂ ਸਿੱਖਾਂ ਦੇ ਵਾਰਸ ਇਹ ਜਾਣਾ ਚਾਹੁੰਦੇ ਹਨ ਕਿ ਆਖਰ ਉਨ੍ਹਾਂ ਨਾਲ ਕੀ ਹੋਇਆ ਸੀ। ਹਾਲਾਂਕਿ ਪੁਲਿਸ ਅਧਿਕਾਰੀ ਇਹ ਦਾਅਵਾ ਕਰਨ ਵਿੱਚ ਪਿੱਛੇ ਨਹੀਂ ਹਨ ਕਿ ਲਾਪਤਾ ਹੋਏ ਸਿੱਖਾਂ ਨੂੰ ਚਮੋਲੀ ਤੋਂ ਲੈ ਕੇ ਇਲਾਹਾਬਾਦ ਤੱਕ ਲੱਭਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।

ਹੇਮਕੁੰਡ ਸਾਹਿਬ ਦੀ ਯਾਤਰਾ ’ਤੇ ਗਏ ਦੋ ਐਨਆਰਆਈ ਪਰਮਜੀਤ ਸਿੰਘ ਅਤੇ ਹਰਕੇਵਲ ਸਿੰਘ ਤੋਂ ਬਿਨਾਂ ਅੰਮ੍ਰਿਤਸਰ ਦੇ ਮੇਹਤਾ ਚੌਕ ਨਿਵਾਸੀ ਕੁਲਵੀਰ ਸਿੰਘ, ਪਾਲਾ ਸਿੰਘ, ਗੋਰਾ ਸੰਘ, ਜਸਵੀਰ ਸਿੰਘ, ਇਕਵਾਲ ਸਿੰਘ ਅਤੇ ਮਹਿੰਗਾ ਸਿੰਘ 6 ਜੁਲਾਈ ਨੂੰ ਹੇਮਕੁੰਡ ਸਾਹਿਬ ਦੇ ਪ੍ਰਵੇਸ਼ ਦੁਆਰ ਗੋਵਿੰਦਘਾਟ ਤੋਂ ਲਾਪਤਾ ਹੋ ਗਏ ਸਨ।

11 ਜੁਲਾਈ ਨੂੰ ਉਨ੍ਹਾਂ ਦੇ ਪਿੰਡ ਦੇ ਲਵਪ੍ਰੀਤ ਸਿੰਘ ਨੇ ਥਾਣਾ ਗੋਵਿੰਦਘਾਟ ਵਿੱਸ ਸਾਰੇ ਅੱਠ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਸੂਚਨਾ ਦਰਜ ਕਰਵਾ ਦਿੱਤੀ ਸੀ। ਤਦ ਤੋਂ ਇਨ੍ਹਾਂ ਸਿੱਖਾਂ ਦੀ ਭਾਲ ਚੱਲ ਰਹੀ ਹੈ। ਪੁਲਿਸ ਅਤੇ ਆਈਟੀਬੀਪੀ ਦੀ ਟੀਮ ਨੇ ਬਦਰੀਨਾਥ ਹਾਈਵੇ ’ਤੇ ਵਿਸ਼ਣੂ ਪਰਿਆਗ ਤੋਂ ਗੋਵਿੰਦਘਾਟ ਤੱਕ ਖੋਜ ਮੁਹਿੰਮ ਚਲਾਈ ਸੀ। ਇਸ ਦੌਰਾਨ ਪੁਲਿਸ ਨੂੰ ਹਾਈਵੇ ’ਤੇ ਟੱਈਆ ਪੁਲ ਦੇ ਨੇੜਿਓਂ ਇੱਕ ਵਾਹਨ ਦੇ ਟਾਇਰ ਦੇ ਨਿਸ਼ਾਨ ਅਲਕਨੰਦਾ ਨਦੀ ਵੱਲ ਜਾਂਦੇ ਮਿਲੇ। ਐਸਡੀਆਰਐਫ ਅਤੇ ਪੁਲਿਸ ਦੀ ਟੀਮ ਦੀ ਜਾਂਚ-ਪੜਤਾਲ ਦੌਰਾਨ ਨਦੀ ਕੰਢੇ ਝਾੜੀਆਂ ਵਿੱਚੋਂ ਇਨੋਵਾ ਗੱਡੀ ਦਾ ਲੋਗੋ ਮਿਲਿਆ ਸੀ।

ਹੋਰ ਖਬਰਾਂ »