ਨਵੀਂ ਦਿੱਲੀ, 6 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਸਾਈਟਸ ’ਤੇ ਕਾਫੀ ਸਰਗਰਮ ਅਤੇ ਪ੍ਰਸਿੱਧ ਹਨ। ਉਨ੍ਹਾਂ ਬਾਰੇ ਇਸ ਪਲੇਟਫਾਰਮ ’ਤੇ ਕਾਫੀ ਚਰਚਾ ਹੁੰਦੀ ਰਹਿੰਦੀ ਹੈ। ਮਾਈਕਰੋਬਲਾਗਿੰਗ ਸਾਈਟ ਟਵਿੱਟਰ ਨੇ ਦੱਸਿਆ ਹੈ ਕਿ ਸਾਲ 2017 ਵਿੱਚ ਡੋਨਾਲਡ ਟਰੰਪ ਤੋਂ ਬਾਅਦ ਸਭ ਤੋਂ ਵੱਧ ਨਰਿੰਦਰ ਮੋਦੀ ਦੇ ਸਬੰਧ ਵਿੱਚ ਟਵੀਟ ਹੁੰਦਾ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਦੋ ਪੋਸਟ ਸਾਲ 2017 ਦੀਆਂ ਸਭ ਤੋਂ ਜਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਟਵੀਟਸ ਵਿੱਚੋਂ ਸਨ। ਓਬਾਮਾ ਨੇ ਟਵੀਟ ਕੀਤਾ ਸੀ ਕਿ ਕੋਈ ਵੀ ਕਿਸੇ ਦੇ ਰੰਗ, ਪਿਛੋਕੜ ਜਾਂ ਧਰਮ ਕਾਰਨ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਹੈ, ਇਹ ਸਾਲ ਵਿੱਚ ਦੂਜੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਟਵੀਟ ਹੈ।  ਟਵਿੱਟਰ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਦੇ 44.1 ਮਿਲੀਅਨ ਫਾਲੋਅਰ ਹਨ, ਉੱਥੇ ਹੀ ਨਰਿੰਦਰ ਮੋਦੀ ਦੇ 37.5 ਮਿਲੀਅਨ ਫਾਲੋਅਰ ਹਨ। ਇਸ ਵਿੱਚ ਅੱਗੇ ਵੈਨੇਜੁਅਲਾ ਦੇ ਨਿਕੋਲਸ ਮਦੁਰੋ ਦਾ ਨਾਂ ਹੈ। ਓਬਾਮਾ ਦੇ ਦੋ ਹੋਰ ਟਵੀਟ ਵੀ ਸਾਲ ਦੇ 10 ਪ੍ਰਸਿੱਧ ਟਵੀਟ ਵਿੱਚ ਸ਼ਾਮਲ ਹਨ। ਦੱਸ ਦੇਈਏ ਕਿ ਬਰਾਕ ਓਬਾਮਾ 97.6 ਮਿਲੀਅਨ ਫਾਲੋਅਰ ਹਨ।

ਹੋਰ ਖਬਰਾਂ »