ਬਾਘਾ ਪੁਰਾਣਾ : 6 ਦਸੰਬਰ (ਹਮਦਰਦ ਨਿਊਜ਼ ਸਰਵਿਸ) (ਸੰਦੀਪ ਬਾਘੇਵਾਲੀਆ)- ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ 17 ਦਸੰਬਰ ਨੂੰ ਹੋ ਰਹੀਆਂ ਮਿਊਸੀਪਲ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆ ਭਰਨ ਦੇ ਆਖਰੀ ਦਿਨ ਕਈ ਸ਼ਹਿਰਾਂ ਵਿੱਚ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬਾਘਾ ਪੁਰਾਣਾ ਵਿਚ ਨਗਰ ਕੌਸਲ ਦੀਆਂ ਚੋਣਾਂ ਨੂੰ ਲੈ ਕੇ ਉਸ ਸਮੇ ਲੋਕਤੰਤਰ ਦਾ ਘਾਣ ਹੋਇਆ ਜਦੋ ਸੱਤਾਧਾਰੀ ਪਾਰਟੀ ਦੇ ਵਿਰੋਧ ਵਿੱਚ ਨਾਮਜ਼ਦਗੀ ਭਰਨ ਆਏ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੀ ਕਾਂਗਰਸ ਦੇ ਕੁਝ ਵਰਾਂ ਵੱਲੋ ਕਥਿਤਤੌ ਤੇ ਕੁੱਟਮਾਰ ਕੀਤੀ ਗਈ ਅਤੇ ਉਨ•ਾਂ ਦੇ ਨਾਮਜ਼ਦਗੀ ਪੱਤਰ ਤੱਕ ਵੀ ਪਾੜ ਦਿੱਤੇ ਗਏ। ਮਾਮਲਾ ਇੱਥੋ ਤੱਕ ਵੱ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਘਾ ਪੁਰਾਣਾ ਸ਼ਹਿਰੀ ਪ੍ਰਧਾਨ ਪਵਨ ਢੰਡ ਦੀ ਖਿੱਚ ਧੂਹ ਤੋ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ।

ਹੋਰ ਖਬਰਾਂ »

ਪੰਜਾਬ