ਚੰਡੀਗੜ•, 6 ਦਸੰਬਰ (ਹਮਦਰਦ ਨਿਊਜ਼ ਸਰਵਿਸ)  :  ਦਿੱਲੀ-ਐਨਸੀਆਰ ਸਣੇ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਬੁੱਧਵਾਰ ਰਾਤ 8 ਵਜ ਕੇ 52 ਮਿੰਟਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਉਤਰਾਖੰਡ ਦੇ ਦੇਹਰਾਦੂਲ ਕੋਲ ਦੱਸਿਆ ਜਾ ਰਿਹਾ ਹੈ। ਲਗਭਗ 5 ਤੋਂ 10 ਸੈਕਿੰਡ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਭੂਚਾਲ ਨਾਲ ਕਿਸੇ ਤਰ•ਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦੇ ਝਟਕਿਆਂ ਮਗਰੋਂ ਲੋਕ ਘਰਾਂ ਤੋਂ ਬਾਹਰ ਨਿਕਲ ਗਏ। ਪੰਜਾਬ 'ਚ ਵੀ ਕਈ ਥਾਈਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਤਰਾਖੰਡ ਦੇ ਚਮੋਲੀ, ਉਤਰਕਾਸ਼ੀ, ਨਵੀਂ ਟਹਿਰੀ, ਦੇਹਰਾਦੂਨ, ਹਰਿਦੁਆਰ ਸਣੇ ਕਈ ਥਾਵਾਂ 'ਤੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 5.5 ਮਾਪੀ ਗਈ ਹੈ। ਕੇਦਾਰਨਾਥ 'ਚ ਵੀ ਭੂਚਾਲ ਤੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਇਲਾਵਾ ਯੂਪੀ ਦੇ ਮੇਰਠ, ਸਹਾਰਨਪੁਰ ਅਤੇ ਬਿਜਨੌਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।  

ਹੋਰ ਖਬਰਾਂ »

ਰਾਸ਼ਟਰੀ