ਹਿਊਸਟਨ, 7 ਦਸੰਬਰ (ਹ.ਬ.) : ਅਮਰੀਕਾ ਦੀ ਡਲਾਸ ਪੁਲਿਸ ਨੇ ਭਾਰਤੀ ਬੱਚੀ ਸ਼ੇਰੀਨ ਦੀ ਰਹੱਸਮਈ ਮੌਤ ਦੇ ਮਾਮਲੇ ਵਿਚ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਨੇ ਦਾਵਆ ਕੀਤਾ ਕਿ ਸ਼ੇਰੀਨ ਨੂੰ ਗੋਦ ਲੈਣ ਵਾਲੇ ਉਸ ਦੇ ਭਾਰਤੀ-ਅਮਰੀਕੀ ਪਿਓ ਨੇ ਅਕਡ਼ ਚੁੱਕੀ ਉਸ ਦੀ ਲਾਸ਼ ਨੂੰ ਮੋਡ਼ ਕੇ ਕੂਡ਼ੇ ਦੇ ਇੱਕ ਥੈਲੇ ਵਿਚ ਪਾ ਕੇ ਅਪਣੀ ਕਾਰ ਦੇ ਪਿੱਛੇ ਰੱਖ ਦਿੱਤਾ ਅਤੇ ਫੇਰ ਉਸ ਦੀ ਲਾਸ਼ ਨੂੰ ਇਕ ਪੁਲੀ ਦੇ ਥੱਲੇ ਲੁਕਾ ਦਿੱਤਾ ਸੀ। 
3 ਸਾਲ ਦੀ ਸ਼ੇਰੀਨ ਬੀਤੇ 22 ਅਕਤੂਬਰ ਨੂੰ ਡਲਾਸ ਸਥਿਤ ਅਪਣੇ ਘਰ ਤੋਂ ਕਰੀਬ ÎਿÂਕ ਕਿਲੋਮੀਟਰ ਦੂਰੀ 'ਤੇ ਬਣੀ Îਇਕ ਪੁਲੀ ਵਿਚ ਮ੍ਰਿਤਕ ਪਾਈ ਗਈ ਸੀ। ਵੱਡੇ ਪੱਧਰ 'ਤੇ ਚਲਾਈ ਗਈ ਮੁਹਿੰਮ ਵਿਚ ਸ਼ੇਰੀਨ ਦੀ ਲਾਸ਼ ਬਰਾਮਦ ਹੋ ਸਕੀ ਸੀ। ਸ਼ੇਰੀਨ ਨੂੰ ਗੋਦ ਲੈਣ ਵਾਲੇ ਉਸ ਦੇ ਪਿਤਾ ਨੇ ਪੁਲਿਸ ਨੂੰ ਸ਼ੁਰੂ ਵਿਚ ਦੱਸਿਆ ਸੀ ਕਿ ਦੁੱਧ ਪੀਣ ਵਿਚ ਆਨਾਕਾਨੀ ਕਰਨ ਕਾਰਨ ਉਸ ਨੇ ਸੱਤ ਅਕਤੂਬਰ ਦੀ ਰਾਤ ਕਰੀਬ ਤਿੰਨ ਵਜੇ ਸ਼ੇਰੀਨ ਨੂੰ ਘਰ ਦੇ ਬਾਹਰ ਖਡ਼੍ਹਾ ਹੋਣ ਲਈ ਕਿਹਾ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਈ।
ਉਸ ਨੇ ਕਿਹਾ ਕਿ ਜਦ ਉਹ ਘਰ ਦੇ ਬਾਹਰ ਆਏ ਤਾਂ ਦੇਖਿਆ ਕਿ ਸ਼ੇਰੀਨ ਲਾਪਤਾ ਹੋ ਚੁੱਕੀ ਹੈ। ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤੱਕ ਚਲੀ ਖੋਜ ਮੁਹਿੰਮ ਤੋਂ ਬਾਅਦ ਸ਼ੇਰੀਨ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਲਾਸ਼ ਬਰਾਮਦ ਹੋਣ ਤੋਂ ਬਾਅਦ ਪਿਤਾ ਮੈਥਿਊਜ ਨੇ ਅਪਣੀ ਕਹਾਣੀ ਬਦਲ ਲਈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦ ਉਹ ਉਸ ਨੂੰ ਜ਼ਬਰਦਸਤੀ ਦੁੱਧ ਪਿਲਾ ਰਿਹਾ ਸੀ ਤਾਂ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਡਲਾਸ ਦੇ ਅਧਿਕਾਰੀ ਪੋਸਟਮਾਰਟਮ ਰਿਪੋਰਟ ਸਮੇਤ ਹੋਰ ਵਿਗਿਆਨਕ ਜਾਂਚ ਦੀ ਰਿਪੋਰਟ ਆਉਣ ਦੀ ਉਡੀਕ ਕਰ ਰਹੇ ਹਨ। 

 

ਹੋਰ ਖਬਰਾਂ »