ਵਾਸ਼ਿੰਗਟਨ, 7 ਦਸੰਬਰ (ਹ.ਬ.) : ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ Îਨਿੱਕੀ ਹੇਲੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇ ਕੇ ਇਤਿਹਾਸਕ ਕਦਮ ਚੁੱਕਿਆ ਹੈ। ਟਰੰਪ ਨੇ ਯਰੂਸ਼ਲਮ 'ਤੇ ਦਹਾਕਿਆਂ ਦੀ ਅਮਰੀਕੀ ਅਤੇ ਕੌਮਾਂਤਰੀ ਨੀਤੀ ਨੂੰ ਪਲਟਦੇ ਹੋਏ ਕਲ੍ਹ ਇਸ ਨੂੰ ਇਜ਼ਰਾਈਲ ਦੀ ਰਾਜਧਾਨੀ ਦਾ ਦਰਜਾ ਦੇਣ ਦਾ ਐਲਾਨ ਕੀਤਾ। ਅਰਬ ਜਗਤ ਦੇ ਅਨੇਕ ਨੇਤਾਵਾਂ ਨੇ ਪਹਿਲਾਂ ਤੋਂ ਹੀ ਅਸ਼ਾਂਤ ਚਲ ਰਹੇ ਪੱਛਮੀ ਏਸ਼ੀਆ ਵਿਚ ਟਰੰਪ ਦੇ ਇਸ ਐਲਾਨ ਤੋਂ ਬਾਅਦ ਸਥਿਤੀ ਹੋਰ ਖਰਾਬ ਹੋਣ ਦੀ ਚਿਤਾਵਨੀ ਦਿੱਤੀ ਹੈ। ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨਿੱਕੀ ਹੇਲੀ ਨੇ ਕਲ੍ਹ ਕਿਹਾ ਕਿ ਅੱਜ ਰਾਸ਼ਟਰਪਤੀ ਨੇ ਬੇਹੱਦ ਇਤਿਹਾਸਕ ਕਦਮ ਚੁੱਕਿਆ ਹੈ ਜਿਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ।
ਵਿਸ਼ਵ ਭਰ ਵਿਚ ਸਾਰੇ ਦੇਸ਼ਾਂ ਦੀ ਰਾਜਧਾਨੀ ਵਿਚ ਅਮਰੀਕਾ ਦਾ ਦੁਤਘਰ ਹੈ। ਹੁਣ ਇਜ਼ਰਾਈਲ ਵੀ ਇਸ ਤੋਂ ਅਲੱਗ ਨਹੀਂ ਹੈ। ਇਹ ਕਦਮ ਨਿਆਪੂਰਣ ਅਤੇ ਸਹੀ ਕਦਮ ਹੈ। ਨਿੱਕੀ ਨੇ ਦੋਹਰਾÎਇਆ ਕਿ ਟਰੰਪ ਪ੍ਰਸ਼ਾਸਨ ਇਜ਼ਰਾਈਲ ਅਤੇ ਫਲਸਤੀਨ ਦੇ ਵਿਚ ਸ਼ਾਂਤੀ ਦੇ ਲਈ ਪ੍ਰਤੀਬੱਧ ਹੈ। ਨਾਲ ਹੀ ਊਨ੍ਹਾਂ ਨੇ ਕਿਹਾ ਕਿ ਇਸੇ ਦੇ ਨਾਲ ਹੀ ਇਹ ਉਹ ਕੰਮ ਕਰੇਗਾ ਜੋ ਉਹ ਹਰੇਕ ਦੇਸ਼ ਵਿਚ ਕਰਦਾ  ਹੈ ਅਤੇ ਰਾਜਧਾਨੀ ਵਿਚ ਦੂਤਘਰ ਸਥਾਪਤ ਕਰਦਾ ਹੈ। ਉਨ੍ਹਾਂ ਨੇ ਫਾਕਸ ਨਿਊਜ਼ ਨੂੰ ਕਿਹਾ ਕਿ ਜੋ ਹਰ ਵਿਅਕਤੀ ਕਹਿ ਰਿਹਾ ਹੋਵੇ ਉਸ ਨੂੰ ਕਰਨ ਨਾਲ ਹਿੰਮਤ ਨਹੀਂ ਆਉਂਦੀ। ਹਿੰਮਤ ਉਸ ਨੂੰ ਕਰਨ ਨਾਲ ਆਉਂਦੀ ਹੈ ਜਿਸ ਨੂੰ ਆਪ ਸਹੀ ਸਮਝਦੇ ਹੋਣ। Îਨਿੱਕੀ ਨੇ ਕਿਹਾ ਕਿ ਅਨੇਕ ਸੀਨੀਅਰ ਸਾਂਸਦਾਂ ਨੇ ਟਰੰਪ ਦੇ ਫ਼ੈਸਲੇ ਨੂੰ ਉਕਸਾਵੇ ਵਾਲਾ ਅਤੇ ਪ੍ਰਤੀਕੂਲ ਕਰਾਰ ਦਿੱਤਾ ਹੈ। 
 

ਹੋਰ ਖਬਰਾਂ »