ਲੰਡਨ, 7 ਦਸੰਬਰ (ਹ.ਬ.) : ਲੰਡਨ ਦੇ ਹਫ਼ਤਾਵਾਰੀ ਅਖ਼ਬਾਰ ਈਸਟਰਨ ਆਈ ਦੁਆਰਾ 50 ਆਕਰਸ਼ਕ ਮਹਿਲਾਵਾਂ ਵਿਚ ਕਰਵਾਏ ਗਏ ਮੁਕਾਬਲੇ ਵਿਚ ਕਵਾਂਟਿਕੋ ਅਭਿਨੇਤਰੀ ਪ੍ਰਿਅੰਕਾ ਚੋਪੜਾ ਸ਼ਿਖਰ 'ਤੇ ਹੈ। ਪ੍ਰਿਅੰਕਾ ਚੋਪਡ਼ਾ ਨੂੰ ਬਰਤਾਨੀਆ ਵਿਚ ਇਕ ਸਾਲਾਨਾ ਚੋਣ ਵਿਚ ਏਸ਼ੀਆ ਦੀ ਸਭ ਤੋਂ ਸੈਕਸੀ  ਮਹਿਲਾ ਮੰਨਿਆ ਗਿਆ ਹੈ।  ਉਨ੍ਹਾਂ ਨੇ ਰਿਕਾਰਡ ਬਣਾਉਂਦੇ ਹੋਏ ਪੰਜਵੀਂ ਵਾਰ ਇਸ ਖਿਤਾਬ ਨੂੰ ਹਾਸਲ ਕੀਤਾ ਹੈ। ਦੀਪਿਕਾ ਪਾਦੁਕੋਣ ਨੂੰ ਸਾਲ 2016 ਵਿਚ ਵੀ ਇਹ ਖਿਤਾਬ ਮਿਲਿਆ ਸੀ। ਅਭਿਨੇਤਰੀ ਨੇ ਇਸ ਆਨਲਾਈਨ ਚੋਣ ਵਿਚ ਉਨ੍ਹਾਂ ਦੇ ਲਈ ਵੋਟ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਇਸ ਦਾ ਕਰੈਡਿਟ ਨਹੀ ਲੈ ਸਕਦੀ ਹਾਂ। ਇਸ ਦਾ ਕਰੈਡਿਟ ਮੇਰੇ ਜੈਨੇਟਿਕਸ ਅਤੇ ਆਪ ਦੀ ਨਜ਼ਰ ਨੂੰ ਜਾਂਦਾ ਹੈ।   ਉਨ੍ਹਾਂ ਨੇ ਕਿਹਾ ਕਿ ਮੈਂ ਇਸ ਦੇ ਲਈ ਧੰਨਵਾਦੀ ਹਾਂ ਅਤੇ ਅੱਗੇ ਇਸ ਨੂੰ ਬਣਾਈ ਰੱਖਣਾ ਮਹੱਤਵਪੂਰਣ ਹੈ। ਈਸਟਰਨ ਆਈ ਦੇ ਐਂਟਰਟੇਨਮੈਂਟ ਐਡੀਟਰ ਅਤੇ 50 ਸੈਕਸੀਏਸਟ ਏਸ਼ੀਅਨ ਵੁਮਨ ਦੇ ਸੰਸਥਾਪਕ ਅਸਜਾਦ ਨਜ਼ੀਰ ਨੇ ਚੋਪਡ਼ਾ ਨੂੰ ਸੋਹਣੀ, ਦਿਮਾਗ ਵਾਲੀ, ਬਹਾਦਰ ਅਤੇ ਚੰਗੇ ਦਿਲ ਵਾਲੀ ਮਹਿਲਾ ਦਾ ਮਿਸ਼ਰਣ ਦੱਸਿਆ ਹੈ। ਭਾਰਤ ਦੀ ਛੋਟੇ ਪਰਦੇ ਦੀ ਸਟਾਰ ਨਿਆ ਸ਼ਰਮਾ ਦੂਜੇ ਨੰਬਰ ਤੇ ਰਹੀ। ਨਿਆ ਨੇ ਕਿਹਾ ਕਿ ਹੁਣ ਉਹ ਚੋਪਡ਼ਾ ਜਿਹੀ ਉਚਾਈ ਤੱਕ ਪੁੱਜਣ ਦੀ ਹਿੰਮਤ ਕਰ ਸਕਦੀ ਹੈ। ਇਸ ਸੂਚੀ ਵਿਚ ਦੀਪਿਕਾ ਪਾਦੁਕੋਣ ਤੀਜੇ ਨੰਬਰ, ਆਲੀਆ ਭੱਟ ਚੌਥੇ ਅਤੇ ਪਾਕਿਸਤਾਨੀ ਮਾਹਿਰਾ ਖਾਨ ਪੰਜਵੇਂ ਨੰਬਰ 'ਤੇ ਹੈ। ਕੈਟਰੀਨਾ ਸੱਤਵੇਂ ਅਤੇ ਸ਼ਰਧਾ ਕਪੂਰ ਦਾ ਅੱਠਵਾਂ ਨੰਬਰ ਹੈ।

ਹੋਰ ਖਬਰਾਂ »