ਲੰਡਨ, 7 ਦਸੰਬਰ (ਹ.ਬ.) : ਬਰਤਾਨੀਆ ਵਿਚ ਹੁਣ ਤੱਕ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ  ਇਸ ਵਾਰ ਨਿਸ਼ਾਨਾ ਉਥੇ ਦੀ ਪ੍ਰਧਾਨ ਮੰਤਰੀ ਸੀ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਸੁਰੱÎਖਆ ਏਜੰਸੀਆਂ ਨੇ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ ਕੀਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਲਾਅ ਇਨਫੋਰਸਮੈਂਟ  ਏਜੰਸੀਆਂ ਨੇ 20 ਸਾਲਾ ਇਕ ਸ਼ੱਕੀ ਅੱਤਵਾਦੀ ਨਾਈਮੁਰ ਜਕਾਰੀਆ ਨੂੰ ਉਸ ਦੇ ਸਾਥੀ 21 ਸਾਲਾ ਮੁਹੰਮਦ ਅਕੀਬ ਇਮਰਾਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਉਤਰੀ ਲੰਡਨ ਦੇ ਦੱਖਣ-ਪੂਰਵ ਬਰਮਿੰਘਮ ਤੋਂ ਹੋਈ ਹੈ।
ਗ੍ਰਿਫ਼ਤਾਰ ਨਾਇਮੁਰ ਜ਼ਕਾਰੀਆਹ ਰਹਿਮਾਨ ਨੂੰ ਵੇਸਟਮਿੰਸਟਰ ਮੈਜਿਸਟ੍ਰੇਟ ਦੀ ਕੋਰਟ ਵਿਚ ਪੇਸ ਕੀਤਾ ਗਿਆ।  ਜਿਥੇ ਉਸ ਨੂੰ ਹਿਰਾਸਤ ਵਿਚ ਰੱਖਣ  ਦਾ ਪੁਲਿਸ ਰਿਮਾਂਡ ਦਿੱਤਾ ਗਿਆ।  ਮੁਹੰਮਦ ਆਕਿਬ ਨੂੰ ਆਈਐਸ ਗਰੁੱਪ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਿਆ ਸੀ ਪਰ ਉਸ ਨੂੰ ਥੈਰੇਸਾ ਦੀ ਹੱਤਿਆ ਕਰਨ ਬਾਰੇ ਚਾਰਜ ਨਹੀਂ ਕੀਤਾ ਗਿਆ। 
ਬ੍ਰਿਟਿਸ਼ ਨਿਊਜ਼ ਚੈਨਲ ਸਕਾਏ ਦੇ ਰਿਪੋਰਟਰ ਮਾਰਟਿਨ ਦੀ ਰਿਪੋਰਟ ਦੇ ਅਨੁਸਾਰ ਹਮਲਾਵਰ ਡਾਊਨਿੰਗ ਸਟਰੀਟ 'ਤੇ ਕਿਸੇ ਤਰ੍ਹਾਂ ਦੇ ਆਈਈਡੀ  ਨਾਲ  ਧਮਾਕੇ ਦਾ ਪਲਾਨ ਬਣਾ ਰਹੇ ਸੀ ਤਾਕਿ ਪ੍ਰਧਾਨ ਮੰਤਰੀ ਦੀ ਹੱਤਿਆ ਕੀਤੀ ਜਾ ਸਕੇ। ਥੈਰੇਸਾ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ 12 ਮਹੀਨੇ ਵਿਚ ਬਰਤਾਨੀਆ ਵਿਚ 9 ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ। ਸਕਾਈ ਨਿਊਜ਼ ਦੇ ਮੁਤਾਬਕ, ਥੈਰੇਸਾ ਮੇ ਲੰਬੇ ਸਮੇਂ ਤੋਂ ਅੱਤਵਾਦੀਆਂ ਦੇ Îਨਿਸ਼ਾਨੇ 'ਤੇ ਹੈ। ਇਸ ਦੇ ਚਲਦਿਆਂ ਸਕਿਓਰਿਟੀ ਵਿਚ ਕਾਫੀ ਵਾਧਾ ਕੀਤਾ ਗਿਆ ਹੈ। 
ਬਰਤਾਨੀਆ ਵਿਚ ਬੀਤੇ 4 ਸਾਲਾਂ ਵਿਚ ਸਕਿਓਰਿਟੀ ਏਜੰਸੀਆਂ ਨੇ 22 ਅੱਤਵਾਦੀ ਹਮਲਿਆਂ ਨੂੰ ਨਾਕਾਮ ਕੀਤਾ ਹੈ। ਇਨ੍ਹਾਂ ਲੈ ਕੇ 500 ਲਾਈਵ ਇਨਵੈਸਟੀਗੇਸ਼ਨ ਚਲ ਰਹੀ ਹੈ। ਅੱਤਵਾਦੀ ਸਰਗਰਮੀਆਂ ਵਿਚ ਸ਼ੱਕੀ 20 ਹਜ਼ਾਰ ਲੋਕਾਂ ਦੀ ਪਣਾਛ ਕੀਤੀ ਗਈ ਹੈ। ਬਰਤਾਨੀਆ ਵਿਚ ਬੀਤੇ ਇਕ ਸਾਲ ਵਿਚ ਅੱਤਵਾਦੀ ਸਰਗਰਮੀਆਂ ਦੇ ਚਲਦੇ 36 ਲੋਕਾਂ ਨੂੰ ਜਾਨ ਗਵਾਉਣੀ ਪਈ।

ਹੋਰ ਖਬਰਾਂ »