ਆਕਲੈਂਡ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿਚ ਸਥਿਤੀ ਉਸ ਵੇਲੇ ਅਜੀਬੋ-ਗਰੀਬ ਬਣ ਗਈ ਜਦੋਂ ਮੁਰਦਾ ਲਿਜਾ ਰਹੀ ਇਕ ਗੱਡੀ ਦਾ ਦਰਵਾਜ਼ਾ ਖੁੱਲ• ਜਾਣ ਕਾਰਨ ਅੰਤਮ ਰਸਮਾਂ ਲਈ ਲਿਜਾਇਆ ਜਾ ਰਿਹਾ ਮੁਰਦਾ ਭੀੜ-ਭਾੜ ਵਾਲੀ ਸੜਕ 'ਤੇ ਰੁੜ•ਦਾ ਦਿਖਾਈ ਦਿਤਾ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀ ਹੈ।
ਇਕ ਕਾਰ ਦੇ ਡੈਸ਼ਕੈਮ ਵਿਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ ਜਦੋਂ ਗੱਡੀ ਵਿਚੋਂ ਮੁਰਦਾ ਰੁੜ•ਨ ਪਿੱਛੋਂ ਡਰਾਈਵਰ ਇਸ ਦੇ ਪਿੱਛੇ ਦੌੜਦਾ ਹੈ ਅਤੇ ਆਖ਼ਰਕਾਰ ਮੁੜ ਗੱਡੀ ਵਿਚ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਘਟਨਾ ਨੂੰ ਅੱਖੀਂ ਵੇਖਣ ਵਾਲੇ ਬੇਹੱਦ ਹੈਰਾਨ ਸਨ ਕਿ ਇਕ ਲਾਸ਼ ਸੜਕਾਂ 'ਤੇ ਦੌੜ ਰਹੀ ਹੈ।

ਹੋਰ ਖਬਰਾਂ »