ਖੰਨਾ, 07 ਦਸੰਬਰ (ਹਮਦਰਦ ਨਿਊਜ਼ ਸਰਵਿਸ) (ਪਰਮਜੀਤ ਸਿੰਘ ਧੀਮਾਨ) : ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਯੂਨਿਟ ਸਿਟੀ 2 ਦੇ ਦਫ਼ਤਰ ਦੇ ਗੇਟ ਅੱਗੇ ਇਕਬਾਲ ਮੁਹੰਮਦ ਬਘੌਰੀਆ ਸਬ ਡਵੀਜਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਸਬ ਡਵੀਜ਼ਨ ਸਕੱਤਰ ਬਿਧੀ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਐਸਯੂ ਪੰਜਾਬ ਦੇ ਸੱਦੇ ਤੇ ਸਰਕਲ ਕਮੇਟੀ ਟੀਐਸਯੂ ਅਤੇ ਡਵੀਜ਼ਨ ਕਮੇਟੀ ਦੇ ਫੈਸਲੇ ਮੁਤਾਬਕ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਬਿਜਲੀ ਕਾਮਿਆਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸਬ ਡਵੀਜ਼ਨ ਭੜੀ ਦੇ ਪ੍ਰਧਾਨ ਜਗਤਾਰ ਸਿੰਘ, ਮਲਕੀਤ ਸਿੰਘ ਜਰਗ, ਸੁਰਜੀਤ ਸਿੰਘ ਚਾਵਾ, ਡਵੀਜਨ ਆਗੂ ਜਗਦੇਵ ਸਿੰਘ, ਦਲਵਾਰਾ ਸਿੰਘ, ਬਿਧੀ ਚੰਦ ਅਤੇ ਕੁਲਵਿੰਦਰ ਸਿੰਘ ਨੇ ਮੰਗ ਕੀਤੀ ਕਿ ਮੁਅੱਤਲ ਆਗੂ ਬਹਾਲ ਕੀਤੇ ਜਾਣ, ਰੈਗੂਲਰ ਭਰਤੀ ਕੀਤੀ ਜਾਵੇ, ਪੇ-ਬੈਂਡ ਲਾਗੂ ਕੀਤਾ ਜਾਵੇ, ਪੈਨਸ਼ਨਰਜ਼ ਯੂਨੀਅਨ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਪੈਨਸ਼ਨਰਾਂ ਦੀ ਪੈਨਸ਼ਨ ਜਲਦ ਰਲੀਜ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ 15 ਦਸੰਬਰ ਤੱਕ ਵਰਕ-ਟੂ-ਰੂਲ ਲਾਗੂ ਕੀਤਾ ਜਾਵੇਗਾ ਅਤੇ 14 ਦਸੰਬਰ ਨੂੰ ਇੱਕ ਦਿਨਾਂ ਹੜਤਾਲ ਕੀਤੀ ਜਾਵੇਗੀ।        

ਹੋਰ ਖਬਰਾਂ »

ਪੰਜਾਬ