ਕੈਨੇਡਾ ਪੁਲਿਸ ਨੇ ਟਰੱਕ ਵਿਚੋਂ ਬਰਾਮਦ ਕੀਤੀ 100 ਕਿਲੋਗ੍ਰਾਮ ਕੋਕੀਨ

ਕੈਲਗਰੀ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕੈਲੇਫ਼ੋਰਨੀਆ ਦੇ ਗੁਰਮਿੰਦਰ ਸਿੰਘ ਤੂਰ (31) ਅਤੇ ਕਿਰਨਦੀਪ ਕੌਰ ਤੂਰ (26) ਨੂੰ 100 ਕਿਲੋਗ੍ਰਾਮ ਕੋਕੀਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 2 ਦਸੰਬਰ ਨੂੰ ਵੱਡੇ ਤੜਕੇ ਇਕ ਸੈਮੀ-ਟਰੱਕ ਟ੍ਰੇਲਰ ਐਲਬਰਟਾ ਦੇ ਰਸਤੇ ਕੈਨੇਡਾ ਵਿਚ ਦਾਖ਼ਲ ਹੋਇਆ ਜਿਸ ਦੀ ਤਲਾਸ਼ੀ ਦੌਰਾਨ 84 ਪੈਕਟ ਕੋਕੀਨ ਬਰਾਮਦ ਕੀਤੀ ਗਈ। ਕੌਮਾਂਤਰੀ ਬਾਜ਼ਾਰ ਵਿਚ ਕੋਕੀਨ ਦੀ ਕੀਮਤ 67 ਲੱਖ ਤੋਂ 84 ਲੱਖ ਡਾਲਰ ਦਰਮਿਆਨ ਬਣਦੀ ਹੈ।

ਹੋਰ ਖਬਰਾਂ »