ਮੈਨਹੈਟਨ, 11 ਦਸੰਬਰ (ਹਮਦਰਦ ਨਿਊਜ਼ ਸਰਵਿਸ)  : ਅਮਰੀਕਾ ਦੇ ਮੈਨਹੈਟਨ 'ਚ ਧਮਾਕਾ ਹੋਣ ਦੀ ਖ਼ਬਰ ਹੈ। ਇਹ ਧਮਾਕਾ ਸੋਮਵਾਰ ਸਵੇਰੇ ਟਾਈਮਸ ਸਕੁਏਰ ਨੇੜੇ ਪੋਰਟ ਅਥਾਰਟੀ ਬੱਸ ਟਰਮਿਲਨ ਕੋਲ ਹੋਇਆ ਹੈ। ਨਿਊਯਾਰਕ ਸਿਟੀ ਪੁਲਿਸ ਨੂੰ ਮੈਨ ਹੈਟਨ ਦੇ ਬੱਸ ਟਰਮਿਲਨ 'ਤੇ ਧਮਾਕੇ ਦੀ ਖ਼ਬਰ ਮਿਲੀ ਹੈ, ਜਿਸ ਮਗਰੋਂ ਪੁਲਿਸ ਪੂਰੀ ਤਰ•ਾਂ ਹਰਕਤ 'ਚ ਆ ਗਈ ਹੈ। ਫਿਲਹਾਲ ਇਸ ਧਮਾਕਾ ਕਿਵੇਂ ਹੋਇਆ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਫਿਲਹਾਲ ਦੋ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਤੇ ਪੁਲਿਸ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਹ ਧਮਾਕਾ ਪਾਈਪ ਬੰਬ ਨਾਲ ਕੀਤਾ ਗਿਆ ਹੈ। ਪੁਲਿਸ ਨੇ ਸਬਵੇ ਨੂੰ ਚੌਕਸੀ ਵੱਜੋਂ ਖ਼ਾਲੀ ਕਰਵਾ ਲਿਆ ਹੈ ਤੇ ਘਟਨਾ ਵਾਲੀ ਥਾਂ ਨੂੰ ਘੇਰਾ ਪਾ ਲਿਆ ਹੈ।

ਹੋਰ ਖਬਰਾਂ »