ਔਕਲੈਂਡ, 12 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਨਿਊਜ਼ੀਲੈਂਡ ਵਿੱਚ ਪੰਜਾਬੀ ਨੌਜਵਾਨ ਦਾ ਕਤਲ ਹੋ ਗਿਆ, ਜਿਸ ਦੀ ਲਾਸ਼ ਮੈਸੀ ਖੇਤਰ ਵਿੱਚ ਪੈਂਦੇ ਇੱਕ ਫਾਰਮ ਹਾਊਸ ਵਿੱਚੋਂ ਮਿਲੀ ਹੈ। ਇਹ ਫਾਰਮ ਹਾਊਸ ਇਸੇ ਨੌਜਵਾਨ ਦਾ ਸੀ। ਮੌਤ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹਨ। ਮੁਖਿਤਆਰ ਸਿੰਘ ਨਾਂ ਦਾ 36 ਸਾਲਾ ਇਹ ਨੌਜਵਾਨ ਆਪਣੀ ਪਤਨੀ, ਇੱਕ ਬੇਟੀ (9 ਸਾਲ) ਅਤੇ ਇੱਕ ਪੁੱਤਰ (7 ਸਾਲ) ਸਮੇਤ ਇੱਥੇ ਰਹਿੰਦਾ ਸੀ। ਉਸ ਦਾ ਪਰਿਵਾਰ ਭਾਰਤ ਗਿਆ ਹੋਇਆ ਹੈ, ਜਦਕਿ ਉਸ ਦੇ ਮਾਤਾ-ਪਿਤਾ ਵੈਸਟ ਔਕਲੈਂਡ ਵਿੱਚ ਰਹਿੰਦੇ ਹਨ।
ਇਹ ਪਰਿਵਾਰ ਹੁਸ਼ਿਆਰਪੁਰ ਜਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ’ਚ ਪੈਂਦੇ ਪਿੰਡ ਪੱਖੋਵਾਲ ਨਾਲ ਸਬੰਧਤ ਹੈ। ਮੁਖਤਿਆਰ ਮਾਹਲਪੁਰ ਪਿੰਡ ਵਿੱਚ ਵਿਆਹਿਆ ਹੋਇਆ ਸੀ। ਇਨ੍ਹਾਂ ਦਿਨੀਂ ਉਸ ਦੀ ਪਤਨੀ ਅਤੇ ਬੱਚੇ ਮਾਹਲਪੁਰ ਵਿੱਚ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਭਾਰਤ ਗਏ ਹੋਏ ਸਨ।

ਹੋਰ ਖਬਰਾਂ »