ਅਮਰੀਕਾ ਕੋਲੋਂ ਨਵੇਂ ਲੜਾਕੂ ਜਹਾਜ਼ ਖਰੀਦਣ ਦਾ ਸਮਝੌਤਾ ਪਿਆ ਠੰਡੇ ਬਸਤੇ

ਔਟਵਾ, 13 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਨੇ ਅਮਰੀਕਾ ਨਾਲ ਇੱਕ ਵਪਾਰਕ ਵਿਵਾਦ ਕਾਰਨ ਬੋਇੰਗ ਕੋਲੋਂ 18 ਨਵੇਂ ਐਫ/ਏ-18 ਸੁਪਰ ਹੌਰਨਟ ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਫਿਲਹਾਲ ਟਾਲ਼ ਦਿੱਤੀ ਹੈ।  ਇਸ ਦੀ ਬਜਾਏ ਕੈਨੇਡਾ ਹੁਣ ਆਸਟਰੇਲੀਆ ਕੋਲੋਂ ਹੀ ਵਰਤੇ ਗਏ ਅਤੇ ਪੁਰਾਣੇ ਐਫ/ਏ-18 ਲੜਾਕੂ ਜਹਾਜ਼ ਖਰੀਦੇਗਾ। 5.23 ਬਿਲੀਅਨ ਡਾਲਰ ਦੇ ਇਸ ਸਮਝੌਤੇ ਦਾ ਨੁਕਸਾਨ ਬੋਇੰਗ ਲਈ ਇੱਕ ਤਕੜਾ ਝਟਕਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਆਸਟਰੇਲੀਆ ਵੱਲੋਂ ਸਾਨੂੰ ਲੜਾਕੂ ਜਹਾਜ਼ਾਂ ਦੀ ਖਰੀਦ ਸਬੰਧੀ ਇੱਕ ਰਸਮੀ ਪੇਸ਼ਕਸ਼ ਕੀਤੀ ਗਈ ਸੀ ਅਤੇ ਅਸੀਂ ਉਸ ਨੂੰ ਸਵੀਕਾਰ ਕਰ ਲਿਆ।

ਹੋਰ ਖਬਰਾਂ »