ਮੁੰਬਈ, 14 ਦਸੰਬਰ (ਹ.ਬ.) : ਬਾਲੀਵੁਡ ਅਦਾਕਾਰ ਸ਼ਾਹਿਦ ਕਪੂਰ ਨੂੰ ਏਸ਼ੀਆ ਦੇ ਸਭ ਤੋ ਸੈਕਸੀ ਮੈਨ ਦਾ ਖਿਤਾਬ ਮਿਲਿਆ ਹੈ। ਬਰਤਾਨੀਆ ਦੇ ਇਕ ਵੀਕਲੀ ਅਖ਼ਬਾਰ ਦੇ ਸਾਲਾਨਾ ਪੋਲ ਵਿਚ ਸ਼ਾਹਿਦ ਨੂੰ ਸਭ ਤੋਂ ਸੈਕਸੀ ਏਸ਼ੀਆਈ ਸ਼ਖਸ ਦੇ ਤੌਰ 'ਤੇ ਚੁਣਿਆ ਗਿਆ ਹੈ। ਦੁਨੀਆ ਭਰ ਦੇ ਪ੍ਰਸ਼ੰਸਕਾਂ ਤੋਂ ਮਿਲੇ ਵੋਟ ਦੇ ਆਧਾਰ 'ਤੇ ਇਹ ਸਾਲਾਨਾ ਸੂਚੀ ਜਾਰੀ ਕੀਤੀ ਜਾਂਦੀ ਹੈ। ਸਾਲ 2017 ਸ਼ਾਹਿਦ ਦੇ ਲਈ ਕਾਫੀ ਚੰਗਾ ਰਿਹਾ। ਇਸੇ ਸਾਲ ਸ਼ਾਹਿਦ ਨੂੰ ਫ਼ਿਲਮ 'ਉੜਤਾ ਪੰਜਾਬ' ਵਿਚ ਕੀਤੀ ਗਈ ਦਮਦਾਰ ਐਕÎਟਿੰਗ ਦੇ ਲਈ ਬੈਸਟ ਐਕਟਰ ਦਾ ਐਵਾਰਡ ਵੀ ਮਿਲਿਆ। ਸ਼ਾਹਿਦ ਨੇ ਇਸ ਪੋਲ ਵਿਚ ਰਿਤਿਕ ਰੋਸ਼ਨ ਅਤੇ ਬ੍ਰਿਟਿਸ਼-ਪਾਕਿਸਤਾਨੀ ਗਾਇਕ ਜਾਇਨ ਮਲਿਕ ਨੂੰ ਪਿੱਛੇ ਛੱਡ ਦਿੱਤਾ Âੈ। ਰਿਤਿਕ ਲਗਾਤਾਰ ਤਿੰਨ  ਸਾਲ ਤੋਂ ਇਸ ਪੋਲ ਵਿਚ ਦੂਜੇ ਨੰਬਰ ਤੇ ਸੀ। ਪਿਛਲੇ ਸਾਲ ਦੇ ਜੇਤੂ ਵਿਜੇ ਜਾਇਨ ਇਸ ਸਾਲ ਤੀਜੇ ਨੰਬਰ 'ਤੇ ਹਨ। 36 ਸਾਲ ਦੇ ਸ਼ਾਹਿਦ ਨੇ ਕਿਹਾ ਕਿ ਉਨ੍ਹਾਂ ਵੋਟ ਦੇਣ ਵਾਲਿਆਂ ਦਾ ਉਹ ਸ਼ੁਕਰੀਆ ਅਦਾ ਕਰਨਾ ਚਾਹੁਣਗੇ ਅਤੇ ਉਹ ਇਹ ਟੈਗ ਮਿਲਣ ਨਾਲ ਸਨਮਾਨਤ ਮਹਿਸੂਸ ਕਰ ਰਹੇ ਹਨ। ਸ਼ਾਹਿਦ ਦੇ ਮੁਤਾਬਕ, ਮੇਰਾ ਮੰਨਣਾ ਹੈ ਕਿ ਸੈਕਸੀ ਦਾ ਮਤਲਬ ਸਿਰਫ ਸਰੀਰਕ ਤੌਰ 'ਤੇ ਹੀ ਨਹੀਂ ਬਲਕਿ ਇਹ ਜ਼ਿੰਦਗੀ ਦੇ ਮਾਨਸਿਕ ਪਹਿਲੂਆਂ ਨਾਲ ਵੀ ਜੁੜਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.