ਲੰਡਨ, 14 ਦਸੰਬਰ (ਹ.ਬ.) : ਬਰਤਾਨੀਆ ਵਿਚ ਪਿਛਲੇ ਚਾਰ ਸਾਲ ਤੋਂ ਬਣ ਰਹੀ ਅਮਰੀਕੀ ਦੂਤਘਰ ਦੀ ਇਮਾਰਤ ਹੁਣ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਜਨਵਰੀ ਤੋਂ ਇੱਥੇ ਕੰਮ ਸ਼ੁਰੂ ਹੋ ਜਾਵੇਗਾ। 75 ਕਰੋੜ ਡਾਲਰ ਦੀ ਲਾਗਤ ਨਾਲ ਬਣਿਆ ਇਹ ਆਧੁਨਿਕ ਢਾਂਚਾ ਦੁਨੀਆ ਦਾ ਸਭ ਤੋਂ ਮਹਿੰਗਾ ਦੂਤਘਰ ਹੈ। 
ਬਰਤਾਨੀਆ ਵਿਚ ਅਮਰੀਕਾ ਦੇ ਰਾਜਦੂਤ ਵੂਡੀ ਜਾਨਸਨ ਨੇ ਬੁਧਵਾਰ ਨੂੰ ਇਸ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਵੂਡੀ ਦੇ ਮੁਤਾਬਕ ਫਰਵਰੀ 2018 ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦੀ ਅਧਿਕਾਰਕ ਸ਼ੁਰੂਆਤ ਕਰ ਸਕਦੇ ਹਨ। ਦੱਖਣੀ ਲੰਡਨ ਸਥਿਤ 12 ਮੰਜ਼ਿਲਾ ਦੂਤਘਰ ਵਿਚ 800 ਤੋਂ ਜ਼ਿਆਦਾ ਲੋਕ ਕੰਮ ਕਰਨਗੇ।  ਇਸ ਵਿਚ ਲੱਗਿਆ ਸੁਰੱਖਿਆ ਤੰਤਰ ਸਭ ਤੋਂ ਆਧੁਨਿਕ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਅਮਰੀਕੀ ਦੂਤਘਰ ਗਰੋਸਵੇਨਾਰ ਸਕਵੈਅਰ ਅੰਬੈਸੀ ਵਿਚ ਸੀ, ਜੋ ਸਾਲ 1960 ਵਿਚ ਸ਼ੁਰੂ ਹੋਇਆ ਸੀ। ਇੱਥੇ ਅਤਿ ਆਧੁਨਿਕ ਸੁਰੱਖਿਆ ਯੰਤਰ ਵੀ ਨਹੀਂ ਲੱਗੇ ਸੀ। ਨਵੀਂ ਇਮਾਰਤ ਦੀ ਨਿਰਮਾਣ ਲਾਗਤ ਬਰਤਾਨੀਆ ਵਿਚ ਅਮਰੀਕੀ ਸਰਕਾਰ ਦੀ ਹੋਰ ਸੰਪਤੀਆਂ ਵੇਚ ਕੇ ਕੱਢੀ ਗਈ ਹੈ। ਇਸ ਵਿਚ ਅਮਰੀਕੀ ਜਨਤਾ ਦੁਆਰਾ ਭਰੇ ਗਏ ਟੈਕਸ ਦਾ ਇੱਕ ਵੀ ਪੈਸਾ ਇਸਤੇਮਾਲ ਨਹੀਂ ਕੀਤਾ ਗਿਆ ਹੈ। 

ਹੋਰ ਖਬਰਾਂ »