ਪੈਰਿਸ, 15 ਦਸੰਬਰ (ਹ.ਬ.) : ਦੱਖਣੀ ਫਰਾਂਸ ਦੇ ਪੇਰਪਿਜਨ ਕਸਬੇ ਵਿਚ ਟਰੇਨ ਦੀ ਸਕੂਲੀ ਬੱਸ ਨਾਲ ਟੱਕਰ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਟਰੇਨ ਤੇ ਸਕੂਲੀ ਬੱਸ ਦੀ ਟੱਕਰ ਹੋਣ ਕਾਰਨ ਚਾਰ ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਟਰਾਂਸਪੋਰਟ ਮੰਤਰੀ ਬੋਰਨ ਨੇ ਹਾਦਸੇ ਨੂੰ ਦਿਲ ਦਹਿਲਾ ਦੇਣ ਵਾਲਾ ਘਟਨਾ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਤੁਰੰਤ ਘਟਨਾ ਸਥਾਨ ਦੇ ਲਈ ਰਵਾਨਾ ਹੋ ਰਹੀ ਹੈ। ਇਹ ਹਾਦਸਾ ਜਿੱਥੇ ਹੋਇਆ ਉਹ ਸਥਾਨ ਪੈਰਿਸ ਤੋਂ 850 ਕਿਲੋਮੀਟਰ ਦੂਰ ਹੈ। ਸਥਾਨਕ ਮਿਲਾਸ ਟਾਊਨਹਾਲ ਦੇ Îਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੀ ਐਮਰਜੈਂਸੀ ਸੇਵਾਵਾਂ ਨੂੰ ਹਾਦਸੇ ਵਾਲੀ ਜਗ੍ਹਾ 'ਤੇ ਭੇਜ ਦਿੱਤਾ ਗਿਆ ਹੈ। ਆਂਤਰਿਕ ਮੰਤਰਾਲੇ ਨੇ ਦੱਸਿਆ ਕਿ ਹਾਦਸੇ ਵਿਚ ਸੱਤ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋਏ ਹਨ। ਹਾਦਸੇ ਵਾਲੀ ਜਗ੍ਹਾ ਦਾ ਵੀਡੀਓ ਦਿਖਾਇਆ ਗਿਆ ਹੈ ਕਿ ਉਥੇ ਐਂਬੂਲੈਂਸ ਅਤੇ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਵਾਹਨਾਂ ਦੀ ਲਾਈਨ ਲੱਗੀ ਹੋਈ ਹੈ।

ਹੋਰ ਖਬਰਾਂ »