ਮਾਸਕੋ, 15 ਦਸੰਬਰ (ਹ.ਬ.) : ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਐਲਾਨ ਕੀਤਾ ਹੈ ਕਿ ਉਹ ਸਾਲ 2018 ਦੀ ਰਾਸ਼ਟਰਪਤੀ  ਚੋਣ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜਨਗੇ। ਵਲਾਦੀਮਿਰ ਪੁਤਿਨ ਨੇ ਸਾਲਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਹ ਇੱਕ ਆਜ਼ਾਦ ਤੌਰ 'ਤੇ ਰਾਸ਼ਟਰਪਤੀ ਚੋਣ ਲੜਨਗੇ। ਮੈਨੂੰ ਉਮੀਦ ਹੈ ਕਿ ਦੇਸ਼ ਦੇ ਵਿਕਾਸ ਨੂੰ ਲੈ ਕੇ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਅਤੇ ਉਨ੍ਹਾਂ ਤੇ ਭਰੋਸਾ ਕਰਨ ਵਾਲੀ ਸਿਆਸੀ ਸ਼ਕਤੀਆਂ  (ਰਾਜਨੀਤਕ ਦਲ ਅਤੇ ਜਨ ਸੰਗਠਨ) ਉਨ੍ਹਾਂ ਦਾ ਸਮਰਥਨ ਕਰਨਗੀਆਂ। ਨਿਸ਼ਚਿਤ ਤੌਰ ਤੇ ਮੈਨੂੰ ਇਸ ਦੀ ਪੂਰੀ ਉਮੀਦ ਹੈ। ਵਲਾਦੀਮਿਰ ਪੁਤਿਨ ਨੇ ਕਿਹਾ ਕਿ ਮੈਨੂੰ ਰੂਸ ਦੀ ਜਨਤਾ ਦਾ ਵਿਆਪਕ ਸਮਰਥਨ ਮਿਲਣ ਦੀ ਉਮੀਦ ਹੈ। ਗੌਰਤਲਬ ਹੈ ਕਿ ਰੂਸ ਵਿਚ ਮਾਰਚ 2018 ਵਿਚ ਰਾਸ਼ਟਰਪਤੀ ਚੋਣ ਹੋਣੀ ਹੈ। ਪੁਤਿਨ ਸਾਲ 2012 ਵਿਚ ਯੂਨਾਈਟਡ ਰਸੀਆ ਪਾਰਟੀ ਦੇ ਉਮਦੀਵਾਰ ਦੇ ਤੌਰ 'ਤੇ ਰਾਸ਼ਟਰਪਤੀ ਦੀ ਚੋਣ ਜਿੱਤੇ ਸਨ। 65 ਸਾਲਾ ਪੁਤਿਨ ਸਾਲ 2000 ਤੋਂ ਹੀ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਸੱਤਾ ਵਿਚ ਰਹੇ ਹਨ।
 

ਹੋਰ ਖਬਰਾਂ »