ਬਗਦਾਦ, 15 ਦਸੰਬਰ (ਹ.ਬ.) : ਇਰਾਕ ਵਿਚ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤੇ ਗਏ 38 ਸੁੰਨੀ ਇਸਲਾਮਿਕ ਅੱਤਵਾਦੀਆਂ ਨੂੰ ਫਾਂਸੀ ਦੇ ਦਿੱਤੀ ਗਈ।  ਇਸ ਤੋਂ ਪਹਿਲਾਂ 24 ਸਤੰਬਰ ਨੂੰ 42 ਅੱਤਵਾਦੀਆਂ ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਸੁਰੱਖਿਆ ਬਲਾਂ ਦੇ ਮੈਂਬਰਾਂ ਦੀ ਹੱਤਿਆ ਅਤੇ ਕਾਰ ਬੰਬ ਧਮਾਕਿਆਂ ਦੇ ਲਈ Îਇਹ ਸਜ਼ਾ ਮਿਲੀ ਸੀ।
ਇਰਾਕ ਦੇ ਨਿਆ ਤੇ ਕਾਨੂੰਨ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਰਾਕ ਦੇ ਦੱਖਣੀ ਸ਼ਹਿਰ ਨਾਸੀਰੀਆ ਦੀ ਇਕ ਜੇਲ੍ਹ ਵਿਚ ਇਨ੍ਹਾਂ ਸਾਰੇ 38 ਅੱਤਵਾਦੀਆਂ ਨੂੰ ਫਾਂਸੀ ਦਿੱਤੀ ਗਈ। ਸਾਰੇ ਦੋਸ਼ੀ ਇਸਲਾਮਿਕ ਸਟੇਟ ਦੇ ਮੈਂਬਰ ਹਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 24 ਸਤੰਬਰ ਨੂੰ ਇਰਾਕ ਵਿਚ 42 ਸੁੰਨੀ ਅੱਤਵਾਦੀਆਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਹਾਲਾਂਕਿ ਮਨੁੱਖੀ ਅਧਿਕਾਰ ਸਮੂਹਾਂ ਨੇ ਇਰਾਕ ਵਿਚ ਇਸ ਤਰ੍ਹਾਂ ਦੀ ਫਾਂਸੀ ਦੀ ਸਜ਼ਾ ਦੇਣ ਦਾ ਵਿਰੋਧ ਕੀਤਾ ਹੈ। 25 ਦਸੰਬਰ ਤੋਂ ਬਾਅਦ ਅੱਤਵਾਦੀਆਂ ਨੂੰ ਫਾਂਸੀ ਦੇਣ ਦੀ ਇਹ ਸਭ ਤੋਂ ਵੱਡੀ ਸਜ਼ਾ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਵੀ ਕਿਹਾ ਕਿ ਆਈਐਸ ਦੇ ਖ਼ਿਲਾਫ਼ ਇਰਾਕ ਨੂੰ ਮਿਲੀ ਜਿੱਤ 'ਤੇ ਅੱਤਵਾਦੀਆਂ ਨੂੰ ਇਸ ਤਰ੍ਹਾਂ ਫਾਂਸੀ ਦੇਣਾ Îਇੱਕ ਦਾਗ ਦੀ ਤਰ੍ਹਾਂ ਹੈ।

ਹੋਰ ਖਬਰਾਂ »