ਮਿਆਮੀ, 25 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫ਼ਲੋਰੀਡਾ ਸੂਬੇ ਵਿਚ ਵਾਪਰੇ ਇਕ ਹਵਾਈ ਹਾਦਸੇ 'ਚ ਇਕੋ ਪਰਵਾਰ ਦੇ ਚਾਰ ਜੀਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ। ਇਹ ਪਰਵਾਰ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਜਾ ਰਿਹਾ ਸੀ।
ਪੋਲਕ ਕਾਊਂਟੀ ਦੇ ਸ਼ੈਰਿਫ਼ ਨੇ ਦੱਸਿਆ ਕਿ ਜਹਾਜ਼ ਨੂੰ 70 ਸਾਲ ਦਾ ਜੌਹਨ ਸ਼ੈਨਨ ਉਡਾ ਰਿਹਾ ਸੀ ਅਤੇ ਉਸ ਦੀਆਂ ਦੋ ਧੀਆਂ ਅਤੇ ਇਕ ਜਵਾਈ ਤੋਂ ਇਲਾਵਾ ਇਕ ਨਜ਼ਦੀਕੀ ਦੋਸਤ ਜਹਾਜ਼ ਵਿਚ ਸਵਾਰ ਸੀ।

ਹੋਰ ਖਬਰਾਂ »