ਪੰਚਕੂਲਾ, 27 ਦਸੰਬਰ (ਹ.ਬ.) : ਪੰਚਕੂਲਾ ਵਿਚ 25 ਅਗਸਤ ਨੂੰ ਸਾੜ ਫੂਕ ਅਤੇ ਹਿੰਸਾ ਦੇ ਪੰਜ ਦੋਸ਼ੀਆਂ 'ਤੇ ਹਰਿਆਣਾ ਪੁਲਿਸ ਨੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਮੁੱਖ ਦੋਸ਼ੀ ਡਾ. ਆਦਿਤਿਆ Îਇੰਸਾਂ 'ਤੇ Îਇੱਕ ਲੱਖ ਰੁਪਏ ਤੇ ਚਾਰ ਦੋਸ਼ੀਆਂ 'ਤੇ 50-50 ਹਜ਼ਾਰ ਰੁਪਏ ਦਾ ਐਲਾਨ ਕੀਤਾ ਹੈ। ਸੂਤਰਾਂ ਮੁਤਾਬਕ ਡਾ. ਆਦਿਤਿਆ ਇੰਸਾਂ 'ਤੇ ਇਨਾਮ ਰਾਸ਼ੀ ਵਧਾਉਣ 'ਤੇ ਵੀ ਵਿਚਾਰ ਚਲ ਰਿਹਾ ਹੈ। ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਜਬਰ ਜਨਾਹ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ ਵਿਚ ਵੱਡੇ ਪੱਧਰ 'ਤੇ ਹਿੰਸਾ ਭੜਕਾਉਣ ਵਿਚ ਸ਼ਾਮਲ ਰਹਿਣ ਤੇ ਸਾਜ਼ਿਸ਼ ਰਚਣ ਦੇ ਮੁੱਖ ਦੋਸ਼ੀ ਡੇਰਾ ਸੱਚਾ ਸੌਦਾ ਦੇ ਬੁਲਾਰੇ ਆਦਿਤਿਆ ਇੰਸਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਾ ਕਰ ਪਾਉਣ ਕਾਰਨ ਹਾਈ ਕੋਰਟ ਨੇ ਹਰਿਆਣਾ ਪੁਲਿਸ ਨੂੰ ਝਾੜ ਪਾਈ ਹੈ।

ਹੋਰ ਖਬਰਾਂ »

ਚੰਡੀਗੜ