ਨਿਊ ਯਾਰਕ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕ੍ਰਿਸਮਸ ਤੋਂ ਅਗਲੇ ਦਿਨ ਨਿਊ ਯਾਰਕ ਦੇ ਇਕ ਮਕਾਨ ਵਿਚੋਂ ਚਾਰ ਲਾਸ਼ਾਂ ਦੀ ਬਰਾਮਦਗੀ ਨੇ ਸਨਸਨੀ ਪੈਦਾ ਕਰ ਦਿਤੀ। ਪੁਲਿਸ ਵੱਲੋਂ ਹੱਤਿਆ ਦੇ ਨਜ਼ਰੀਏ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਡੈਨੀਅਲ ਡਿਵੌਲਫ਼ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਮਕਾਨ ਦਾ ਪ੍ਰਬੰਧਕ ਵੀ ਸ਼ਾਮਲ ਹੈ। ਪੁਲਿਸ ਨੇ ਕਿਸੇ ਮ੍ਰਿਤਕ ਦੀ ਪਛਾਣ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿਤਾ।
 

ਹੋਰ ਖਬਰਾਂ »