ਵਿਸ਼ੇਸ਼ ਕਮੇਟੀ ਨੇ ਤਿਆਰ ਕੀਤਾ ਨਵੇਂ ਨਿਯਮਾਂ ਦਾ ਖਰੜਾ

ਬਰੈਂਪਟਨ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨ ਦੇ ਕੌਂਸਲਰਾਂ ਵੱਲੋਂ ਕੀਤੇ ਜਾਂਦੇ ਖ਼ਰਚ ਨੂੰ ਨੱਥ ਪਾਉਣ ਲਈ ਇਕ ਵਿਸ਼ੇਸ਼ ਕਮੇਟੀ ਨੇ ਨਵੇਂ ਨਿਯਮਾਂ ਦਾ ਖਰੜਾ ਤਿਆਰ ਕੀਤਾ ਹੈ। ਕੌਂਸਲ ਦੀ ਖ਼ਰਚਾ ਨੀਤੀ ਸਮੀਖਿਆ ਕਮੇਟੀ ਦਾ ਗਠਨ 2017 ਦੇ ਸ਼ੁਰੂ ਵਿਚ ਉਸ ਵੇਲੇ ਕੀਤਾ ਗਿਆ ਸੀ ਜਦੋਂ ਇਕ ਮੀਡੀਆ ਰਿਪੋਰਟ ਰਾਹੀਂ ਕੌਂਸਲਰਾਂ ਵੱਲੋਂ ਅੰਨ•ੇਵਾਹ ਖ਼ਰਚ ਕਰਨ ਦਾ ਮਾਮਲਾ ਸਾਹਮਣੇ ਸਾਹਮਣੇ ਆਇਆ। ਮਿਸੀਸਾਗਾ ਦੀ ਕੌਂਸਲਰ ਕੈਰੋਲਿਨ ਪੈਰਿਸ਼ ਦੀ ਅਗਵਾਈ ਹੇਠ ਕੀਤੇ ਗਏ ਖਰੜੇ ਨੂੰ ਜਨਵਰੀ ਵਿਚ ਪ੍ਰਵਾਨਗੀ ਲਈ ਪੀਲ ਰੀਜਨਲ ਕੌਂਸਲ ਸਾਹਮਣੇ ਪੇਸ਼ ਕੀਤਾ ਜਾਵੇਗਾ।

ਹੋਰ ਖਬਰਾਂ »