ਮੋਹਾਲੀ,30 ਦਸੰਬਰ (ਹ.ਬ.) : ਭੈਣ ਨੂੰ ਛੇੜਨ ਵਾਲੇ ਮਨੋਜ ਕੁਮਾਰ ਨੂੰ ਆਨੰਦਪੁਰ ਸਾਹਿਬ ਦੇ ਪਰਵੀਨ ਕੁਮਾਰ ਨੇ ਵੀਰਵਾਰ ਨੂੰ ਫੇਜ਼ 7 ਦੀ ਮਾਰਕਿਟ ਵਿਚ ਚਾਕੂ ਮਾਰ ਦਿੱਤਾ ਸੀ। ਮਟੌਰ ਪੁਲਿਸ ਨੇ ਪਰਵੀਨ ਨੂੰ ਗ੍ਰਿਫਤਾਰ ਕੀਤਾ ਸੀ। ਸ਼ੁੱਕਰਵਾਰ ਸਵੇਰੇ ਪੰਜ ਵਜੇ ਥਾਣੇ ਦੇ ਹਵਾਲਾਤ ਵਿਚ ਪਰਵੀਨ ਦੀ ਲਾਸ਼ ਮਿਲੀ। ਪੁਲਿਸ ਇਸ ਨੂੰ ਸੁਸਾਈਡ  ਦੱਸ ਰਹੀ ਹੈ। ਪਰਵੀਨ ਦੇ ਭਰਾ ਰਿੰਕੂ ਨੂੰ ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਬਾਅਦ ਉਸ ਦੀ ਮੌਤ ਬਾਰੇ ਸੂਚਨਾ ਦਿੱਤੀ। ਸਵੇਰੇ ਸਾਢੇ ਦਸ ਵਜੇ ਤੱਕ ਫੋਨ 'ਤੇ ਉਸ ਨੂੰ ਦੱÎਿਸਆ ਸੀ ਕਿ ਪਰਵੀਨ ਪੁਲਿਸ ਦੀ ਹਿਰਾਸਤ ਵਿਚ ਹੈ। ਸ਼ੁੱਕਰਵਾਰ ਸਵੇਰੇ ਪੰਜ ਵਜੇ ਸੰਤਰੀ ਬਕਸ਼ੀ ਰਾਮ ਨੇ ਪਰਵੀਨ ਦੀ ਲਾਸ਼ ਹਵਾਲਾਤ ਵਿਚ ਐਂਗਲ ਆਇਰਨ ਨਾਲ ਲਟਕਦੀ ਦੇਖੀ। ਕੇਸ ਆਈਓ ਤੋਂ ਲੈ ਕੇ ਐਸਪੀ ਤੱਕ ਦੇ ਅਧਿਕਾਰੀ ਪਹੁੰਚੇ।  ਇਸ ਹਿਰਾਸਤੀ ਮੌਤ ਦੀ ਜੁਡੀਸ਼ੀਅਲ ਜਾਂਚ ਮੋਹਾਲੀ ਕੋਰਟ ਦੇ ਸੀਜੇਐਮ ਹਰਪ੍ਰੀਤ ਸਿੰਘ ਕਰ ਰਹੇ ਹਨ। ਉਨ੍ਹਾਂ ਦੇ ਸਾਹਮਣੇ ਹੀ ਲਾਸ਼ ਫਾਹਾ ਤੋਂ ਉਤਾਰੀ ਗਈ ਅਤੇ ਉਨ੍ਹਾਂ ਦੇ ਸਾਹਮਣੇ ਹੀ  ਪੋਸਟਮਾਰਟਮ ਕੀਤਾ ਗਿਆ। ÎਿÂਸ ਸਬੰਧੀ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਦਾ ਕਹਿਣਾ ਹੈ ਕਿ ਮਟੌਰ ਥਾਣੇ ਦੇ ਹਵਾਲਾਤ ਵਿਚ ਪਰਵੀਨ ਨੇ ਰਜਾਈ ਦਾ ਉਛਾੜ ਪਾੜ ਕੇ ਰੱਸੀ ਬਣਾ ਕੇ ਸੁਸਾਈਡ ਕੀਤਾ। ਮਾਮਲੇ ਦੀ ਜੁਡੀਸ਼ੀਅਲ ਜਾਂਚ ਸੀਜੇਐਮ ਕਰ ਰਹੇ ਹਨ। ਮੌਤ ਦਾ ਕਾਰਨ ਰਿਪੋਰਟ ਤੋਂ ਬਾਅਦ ਹੀ ਪਤਾ ਚਲੇਗਾ। ਪਰਵੀਨ ਨੂੰ ਝਗੜੇ 'ਤੇ 107/151 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਿਰਾਸਤ ਵਿਚ ਰੱਖਿਆ ਗਿਆ ਸੀ।

ਹੋਰ ਖਬਰਾਂ »