ਫਸਟ ਡਿਗਰੀ ਮਰਡਰ ਦੇ ਲੱਗੇ ਦੋਸ਼, ਉਨਟਾਰਿਓ ਕੋਰਟ ਨੇ ਭੇਜਿਆ ਰਿਮਾਂਡ ’ਤੇ

ਬਰੈਂਪਟਨ, 1 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਵਿੱਚ ਇੱਕ ਪੈਦਲ ਜਾਂਦੇ ਵਿਅਕਤੀ ਦੀ ਵਾਹਨ ਨਾਲ ਦਰੜੇ ਜਾਣ ਉਪਰੰਤ ਮੌਤ ਹੋਣ ’ਤੇ ਭਾਰਤੀ ਮੂਲ ਦੇ ਇੱਕ 38 ਸਾਲਾ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲੱਗੇ ਹਨ।

ਇਹ ਹਾਦਸਾ ਟੌਰਬਰਮ ਰੋਡ ਐਂਡ ਪੀਟਰ ਰੌਬਰਟਸਨ ਬਾਉਲੇਵਾਰਡ ਦੇ ਨੇੜੇ ਕੈਰੋਲ ਬਾਗ ਪਲਾਜਾ ਵਿਖੇ ਤੜਕੇ ਲਗਭਗ 1:45 ਵਜੇ ਵਾਪਰਿਆ। ਇਸ ਘਟਨਾ ਸਬੰਧੀ ਪਤਾ ਲੱਗਣ ’ਤੇ ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਕਾਲੇਡਨ ਵਾਸੀ 34 ਸਾਲਾ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਕਿਹਾ ਕਿ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »