ਵਾਸ਼ਿੰਗਟਨ, 1 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਐਲਾਨਣ ਬਾਅਦ ਫਲਸਤੀਨ ਨੇ ਅਮਰੀਕਾ ਵਿੱਚੋਂ ਆਪਣਾ ਸਫੀਰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਫਲਸਤੀਨ ਦੇ ਵਿਦੇਸ਼ ਮੰਤਰੀ ਰਿਆਦ ਅਲ ਮਲਿਕੀ ਨੇ ਵਾਸ਼ਿੰਗਟਨ ਦੇ ਸਫੀਰ ਹੁਸਮ ਜੋਮਲੋਟ ਨੂੰ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 6 ਦਸੰਬਰ ਨੂੰ ਵਿਵਾਦਤ ਸ਼ਹਿਰ ਦੇ ਸਬੰਧ ਵਿੱਚ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਫਲਸਤੀਨ ਵਿੱਚ ਹਫ਼ਤਿਆਂ ਤੱਕ ਅਸ਼ਾਂਤੀ ਰਹੀ ਸੀ। ਫਤਿਹ ਅੰਦਲੋਨ ਦੀ ਅੱਜ 53ਵੀਂ ਵਰ੍ਹੇਗੰਢ ਮਨਾਉਂਦੇ ਹੋਏ ਫਲਸਤੀਨੀ ਰਾਸ਼ਰਪਟਤੀ ਮਹਿਮੂਦ ਅੱਬਾਸ ਨੇ ਕਿਹਾ ਕਿ ਯੇਰੂਸ਼ਲਮ ਹਮੇਸ਼ਾ ਫਲਸਤੀਨ ਦੇ ਲੋਕਾਂ ਦੀ ਰਾਜਧਾਨੀ ਰਹੀ ਹੈ।

ਹੋਰ ਖਬਰਾਂ »