ਨਵੀਂ ਦਿੱਲੀ, 3 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਰਾਜ ਸਭਾ ਵਿੱਚ ਬੁੱਧਵਾਰ ਨੂੰ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਭਾਰੀ ਹੰਗਾਮੇ ਦੇ ਵਿਚਕਾਰ ਤੀਹਰਾ ਤਲਾਕ ਬਿਲ ਪੇਸ਼ ਕੀਤਾ, ਜਿਸ ਤੋਂ ਬਾਅਦ ਚਰਚਾ ਸ਼ੁਰੂ ਹੋਈ। ਬਿਲ ਪੇਸ਼ ਹੋਣ ਬਾਅਦ ਜਬਰਦਸਤ ਹੰਗਾਮੇ ਦੇ ਚਲਦਿਆਂ ਰਾਜ ਸਭਾ ਦੀ ਕਾਰਵਾਈ ਅਗਲੇ ਦਿਨ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਕਾਂਗਰਸ, ਬੀਜੇਡੀ, ਟੀਐਮਸੀ ਅਤੇ ਸਪਾ ਦੇ ਸੰਸਦ ਮੈਂਬਰਾਂ ਨੇ ਹਗਾਮਾ ਕੀਤਾ। ਦੱਸ ਦੇਈਏ ਕਿ ਕਾਂਗਰਸ ਬਿਲ ਨੂੰ ਸਿਲੈਕਟ ਕਮੇਟੀ ਨੂੰ ਭੇਜਣ ’ਤੇ ਅੜ ਗਈ ਸੀ। ਦੱਸ ਦੇਈਏ ਕਿ ਲੋਕ ਸਭਾ ਵਿੱਚ ਤੀਹਰਾ ਤਲਾਕ ਬਿਲ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਮੋਦੀ ਸਰਕਾਰ ਲਈ ਰਾਜ ਸਭਾ ਵਿੱਚ ਬਿਲ ਨੂੰ ਪਾਸ ਕਰਵਾਉਣਾ ਥੋੜਾ ਚੁਣੌਤੀਪੂਰਨ ਹੋ ਸਕਦਾ ਹੈ। ਹਾਲਾਂਕਿ ਜਿਸ ਤਰ੍ਹਾਂ ਲੋਕ ਸਭਾ ਵਿੱਚ ਕਾਂਗਰਸ ਨੇ ਤੀਹਰੇ ਤਲਾਕ ਬਿਲ ਨੂੰ ਆਪਣਾ ਸਮਰਥਨ ਦਿੱਤਾ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਕਾਂਗਰਸ ਰਾਜ ਸਭਾ ਵਿੱਚ ਵੀ ਇਸ ਬਿਲ ’ਤੇ ਆਪਣਾ ਸਮਰਥਨ ਦੇ ਦੇਵੇਗੀ, ਪਰ ਕਾਂਗਰਸ ਬਿਲ ਨੂੰ ਸਿਲੈਕਟ ਕਮੇਟੀ ਨੂੰ ਭੇਜਣ ’ਤੇ ਅੜੀ ਰਹੀ।

ਹੋਰ ਖਬਰਾਂ »