ਸਮਾਣਾ, 6 ਜਨਵਰੀ (ਹ.ਬ.) : ਪ੍ਰੇਮੀ ਨਾਲ ਮਿਲ ਕੇ ਇੱਕ ਔਰਤ ਨੇ ਪਤੀ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਤੇ ਲਾਸ਼ ਭਾਖੜਾ ਨਹਿਰ ਵਿਚ ਸੁੱਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਪ੍ਰੇਮੀ ਨੇ ਪਹਿਲਾਂ ਵੀ ਇੱਕ ਨਾਬਾਲਗ ਲੜਕੀ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਉਸ ਦਾ ਕਤਲ ਕਰਕੇ ਲਾਸ਼ ਭਾਖੜਾ ਨਹਿਰ ਵਿਚ ਸੁੱਟ ਦਿੱਤੀ ਸੀ, ਜਿਸ ਸਬੰਧੀ ਭਵਾਨੀਗੜ੍ਹ ਥਾਣੇ ਵਿਚ ਕਤਲ ਦੇ ਦੋਸ਼ ਹੇਠ ਕੇਸ ਦਰਜ ਹੈ। ਸਦਰ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਬੀਰ ਸਿੰਘ ਵਾਸੀ ਕਾਹਨਗੜ੍ਹ ਨੇ ਉਨ੍ਹਾਂ ਕੋਲ ਅਪਣੇ ਭਰਾ ਤਰਸੇਮ ਸਿੰਘ ਦੀ ਗੁੰਮਸ਼ੁਦਗੀ ਬਾਰੇ ਸ਼ਿਕਾਇਤ ਦਰਜ ਕਰਾਈ। ਉਨ੍ਹਾਂ ਨੂੰ ਤਰਸੇਮ ਸਿੰਘ ਦੀ ਪਤਨੀ ਰਾਜ ਕੌਰ ਦੇ ਸੁਖਚੈਨ ਸਿੰਘ ਨਾਲ ਨਾਜਾÎਇਜ਼ ਸਬੰਧਾਂ ਬਾਰੇ ਪਤਾ ਲੱਗਾ ਤੇ ਪੁਲਿਸ ਨੇ ਉਸ ਪੱਖ ਤੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸੁਖਚੈਨ ਅਤੇ ਰਾਜ ਕੌਰ, ਤਰਸੇਮ ਸਿੰਘ ਨੂੰ ਅਪਣੇ ਨਜਾਇਜ਼ ਸਬੰਧਾਂ ਵਿਚ ਰੋੜਾ ਸਮਝਦੇ ਸਨ। ਸੁਖਚੈਨ ਸਿੰਘ ਨੇ ਅਪਣੀ Îਇਕ ਹੋਰ ਮਹਿਲਾ ਦੋਸਤ ਨਾਲ ਮਿਲ ਕੇ ਤਰਸੇਮ ਸਿੰਘ ਨੂੰ ਅੱਧੀ ਰਾਤ ਨੂੰ ਬਾਹਰ ਬੁਲਾ ਕੇ ਰਾਡ ਮਾਰ ਕੇ ਕਤਲ ਕਰ ਦਿੱਤਾ ਤੇ ਲਾਸ਼ ਭਾਖੜਾ ਨਹਿਰ ਵਿਚ ਸੁੱਟ ਦਿੱਤੀ।  ਪੁਲਿਸ ਕੋਲ ਸੁਖਚੈਨ ਨੇ ਜੁਰਮ ਕਬੂਲ ਕਰ ਲਿਆ ਹੈ।  ਇਹ ਵੀ ਪਤਾ ਲੱਗਾ ਹੈ ਕਿ ਸੁਖਚੈਨ ਨੇ ਪਹਿਲਾਂ ਇੱਕ ਲੜਕੀ ਦਾ ਕਤਲ ਕੀਤਾ ਹੈ।  ਪੁਲਿਸ ਨੇ ਸੁਖਚੈਨ ਤੇ ਪਰਮਜੀਤ ਕੌਰ ਨੂੰ ਕਾਬੂ ਕਰ ਲਿਆ ਜਦ ਕਿ ਰਾਜ ਕੌਰ ਦੀ ਭਾਲ ਜਾਰੀ ਹੈ।

ਹੋਰ ਖਬਰਾਂ »