ਅੰਮ੍ਰਿਤਸਰ, 9 ਜਨਵਰੀ (ਹ.ਬ.) : ਗਣਤੰਤਰ ਦਿਵਸ ਤੋਂ ਪਹਿਲਾਂ ਇੱਕ ਵਾਰ ਮੁੜ ਅੱਤਵਾਦੀ ਹਮਲੇ ਦੀ ਸੂਚਨਾ ਤੋਂ ਬਾਅਦ ਭਾਰਤ-ਪਾਕਿ ਸਰਹੱਦ 'ਤੇ ਸੁਰੱਖਿਆ ਵਧਾਈ ਗਈ ਹੈ। ਪੰਜਾਬ ਸਮੇਤ ਦੇਸ਼ ਦੇ 8 ਰਾਜਾਂ 'ਤੇ ਅੱਤਵਾਦੀ ਹਮਲੇ ਦੀ ਸੂਚਨਾ ਤੋਂ ਬਾਅਦ ਵਿਸ਼ੇਸ਼ ਟੀਮਾਂ ਅਤੇ ਆਈਬੀ ਟੀਮਾਂ ਅਲੱਗ ਅਲੱਗ ਜਗ੍ਹਾ 'ਤੇ ਛਾਪੇਮਾਰੀ ਕਰ ਰਹੀ ਹੈ। ਸੂਚਨਾ ਹੈ ਕਿ ਗਣਤੰਤਰ ਦਿਵਸ ਦੇ ਮੌਕੇ 'ਤੇ ਪਾਕਿ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਅੱਤਵਾਦੀ ਸੰਗਠਨਾਂ ਹਿਜ਼ਬੁਲ ਮੁਜਾਹਿਦੀਨ, ਉਲਉਮਰ ਮੁਜਾਹਿਦੀਨ, ਅਲਕਾਇਦਾ ਅਤੇ ਜੈਸ਼ ਏ ਮੁਹੰਮਦ ਦੀ ਮਦਦ ਨਾਲ ਹਮਲੇ ਕਰਵਾ ਸਕਦਾ ਹੈ। ਬੀਐਸਐਫ ਨੇ ਪੰਜਾਬ ਦੀ 500 ਕਿਲੋਮੀਟਰ ਤੋਂ ਜ਼ਿਆਦਾ ਲੰਬੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਆਈਜੀ ਗੋਇਲ ਅਤੇ ਡੀਆਈਜੀ  ਨੇ ਪੰਜਾਬ ਵਿਚ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ 'ਤੇ ਤੈਨਾਤ ਫੋਰਸ ਨੂੰ ਗਸ਼ਤ ਤੇਜ਼ ਕਰਨ ਲਈ ਕਿਹਾ ਹੈ। ਸੀਨੀਅਰ ਅਧਿਕਾਰੀਆਂ ਨੂੰ ਖੁਦ ਸਰਹੱਦ 'ਤੇ ਰਾਤ ਦੇ ਸਮੇਂ ਨਜ਼ਰ ਰੱਖਣ ਲਈ ਕਿਹਾ ਹੈ। 
ਇੱਕ ਪਾਸੇ ਕੇਂਦਰੀ ਖੁਫ਼ੀਆ ਏਜੰਸੀ ਦਾ ਪੱਤਰ ਤੇ ਦੂਜੇ ਪਾਸੇ ਸੰਘਣੇ ਕੋਹਰੇ ਅਤੇ ਧੁੰਦ ਦੇ ਮੌਸਮ ਵਿਚ ਅੰਮ੍ਰਿਤਸਰ, ਫਿਰੋਜ਼ਪੁਰ, ਅਬੋਹਰ-ਫਾਜ਼ਿਲਕਾ ਤੋਂ ਇਲਾਵਾ ਗੁਰਦਾਸਪੁਰ, ਡੇਰਾ ਬਾਬਾ ਨਾਨਕ ਅਤੇ ਪਠਾਨਕੋਟ ਨਾਲ ਲੱਗਦੀ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਸਰਵਿਲਾਂਸ ਵਧਾ ਦਿੱਤਾ ਗਿਆ ਹੈ। ਖ਼ਾਸ ਸੂਚਨਾ ਤੋਂ ਬਾਅਦ ਪਾਕਿ ਨਾਲ ਲੱਗਦੀ ਪੰਜਾਬ ਦੀ ਸਾਰੀ ਸਰਹੱਦਾਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਅੰਮ੍ਰਿਤਸਰ ਦੇ ਰਮਦਾਸ ਅਤੇ ਅਜਨਾਲਾ ਵਿਚ ਦਰਿਆਈ ਸਰਹੱਦ ਦੀ ਸਰਵਿਲਾਂਸ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਬੀਐਸਐਫ ਨੂੰ ਚੌਕਸ ਕੀਤਾ ਗਿਆ ਹੈ। ਬੀਐਸਐਫ ਦੇ ਅਧਿਕਾਰੀ ਪਿੰਡਾਂ ਦੇ ਸਰਪੰਚਾਂ ਦੇ ਨਾਲ ਸੰਪਰਕ ਕਰ ਰਹੇ ਹਨ। ਅੱਤਵਾਦੀ ਹਮਲੇ ਹੋਣ ਦੀ ਸੰਭਾਵਨਾ ਦੇ ਚਲਦਿਆਂ ਉਨ੍ਹਾਂ ਜਾਗਰੂਕ ਕੀਤਾ ਜਾ ਰਿਹਾ ਹੈ।  ਦੂਜੇ ਪਾਸੇ ਬੀਐਸਐਫ ਤੇ ਆਈਬੀ ਦੀ ਟੀਮਾਂ ਪੰਜਾਬ ਵਿਚ ਅਲਰਟ ਹਨ।

ਹੋਰ ਖਬਰਾਂ »