ਪੰਚਕੂਲਾ, 9 ਜਨਵਰੀ (ਹ.ਬ.) : ਪਿਛਲੇ ਸਾਲ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੂਲਾ  ਹਿੰਸਾ ਮਾਮਲੇ ਵਿਚ ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੁੰਦੇ ਹੀ ਵਿਪਾਸਨਾ ਵੀ ਅੰਡਰਗਰਾਊਂਡ ਹੋ ਗਈ ਹੈ। ਪੰਚਕੂਲਾ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦੁਆਰਾ ਦੋ ਬਾਰ ਰੇਡ ਕੀਤੀ ਗਈ ਲੇਕਿਨ ਉਹ ਨਹੀਂ ਮਿਲੀ। ਦੱਸ ਦੇਈਏ ਕਿ ਵਿਪਾਸਨਾ ਨੂੰ ਪੁਲਿਸ ਦੁਆਰਾ ਲਗਭਗ 4 ਵਾਰ ਨੋਟਿਸ ਦਿੱਤਾ ਗਿਆ ਜਿਸ ਵਿਚ ਉਹ ਸਿਰਫ ਇੱਕ ਹੀ ਵਾਰ ਪੁਛਗਿੱਛ ਵਿਚ ਸ਼ਾਮਲ ਹੋਈ।
ਸੂਤਰਾਂ ਮੁਤਾਬਕ ਵਿਪਾਸਨਾ ਦੇ ਖ਼ਿਲਾਫ਼ ਪੁਲਿਸ ਨੂੰ ਕਈ ਸਬੂਤ ਮਿਲੇ ਹਨ ਜਿਸ ਵਿਚ 17 ਅਗਸਤ ਨੂੰ ਸਿਰਸਾ ਵਿਚ ਹੋਈ ਮੀਟਿੰਗ ਵਿਚ ਉਸ ਦੇ ਸ਼ਾਮਲ ਹੋਣ ਦੀ ਗੱਲ ਅਹਿਮ ਹੈ। ਸੋਮਵਾਰ ਨੂੰ ਐਸਆਈਟੀ ਨੇ ਡੇਰੇ ਵਿਚ ਛਾਪੇਮਾਰੀ ਕੀਤੀ ਲੇਕਿਨ ਉਹ ਨਹੀਂ ਮਿਲੀ। ਇਸ ਤੋਂ ਇਲਾਵਾ ਪੁਲਿਸ ਦੁਆਰਾ ਹੋਰ ਜਗ੍ਹਾ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।  ਪੁਲਿਸ ਨੂੰ ਸ਼ੱਕ ਹੈ ਕਿ ਵਿਪਾਸਨਾ ਦੇ ਕੋਲ ਹਿੰਸਾ ਤੋਂ Îਇਲਾਵਾ ਡੇਰੇ ਨਾਲ ਸਬੰਧਤ ਹੋਰ ਕਈ ਰਾਜ਼ ਹਨ। ਡੇਰੇ ਦੀ ਹਾਰਡ ਡਿਸਕ ਦੇ ਬਾਰੇ ਵਿਚ ਵਿਪਾਸਨਾ ਕੋਲੋਂ ਪੁਛਗਿੱਛ ਕੀਤੀ ਜਾਣੀ ਹੈ। ਵਿਪਾਸਨਾ ਦੇ ਕਰਨਾਲ ਸਥਿਤ ਘਰ ਵਿਚ ਵੀ ਛਾਪੇਮਾਰੀ ਕੀਤੀ ਗਈ ਲੇਕਿਨ ਉਸ ਦਾ ਸੁਰਾਗ ਨਹੀਂ ਮਿਲਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਖਬਰਾਂ »