ਪਟਨਾ, 10 ਜਨਵਰੀ (ਹ.ਬ.) : ਪਟਨਾ ਮੋਕਾਮਾ ਪੈਸੇਂਜਰ ਟਰੇਨ ਦੇ 6 ਡੱਬਿਆਂ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੂਰ ਦੂਰ ਤੱਕ ਅੱਗ ਦੀਆਂ ਚੰਗਿਆੜੀਆਂ ਨੂੰ ਦੇਖਿਆ ਜਾ ਸਕਦਾ ਸੀ।ਇਸ ਅੱਗ ਨਾਲ 6 ਡੱਬੇ ਬੁਰੀ ਤਰ੍ਹਾਂ ਨਾਲ ਸੜ ਗਏ ਜਿਸ ਨਾਲ ਭਾਜੜਾਂ ਪੈ ਗਈਆਂ। ਜਾਣਕਾਰੀ ਦੇ ਮੁਤਾਬਿਕ ਪਟਨਾ ਤੋਂ ਮੋਕਾਮਾ ਜਾਣ ਵਾਲੀ ਪੈਸੇਂਜਰ ਟਰੇਨ ਮੋਕਾਮਾ ਵਿੱਚ ਹੀ ਖੜ੍ਹੀ ਸੀ, ਇਸ ਉੱਤੇ ਕੋਈ ਯਾਤਰੀ ਅਜੇ ਸਵਾਰ ਨਹੀਂ ਹੋਇਆ ਸੀ।ਟ੍ਰੇਨ ਦੇ ਖੁੱਲਣ ਦਾ ਸਮਾਂ ਸਵੇਰੇ ਸਾਢੇ ਪੰਜ ਵਜੇ ਸੀ।ਉਸ ਤੋਂ ਠੌਕ ਪਹਿਲਾਂ ਇਸ ਵਿੱਚ ਅੱਗ ਲੱਗ ਗਈਅਤੇ 6 ਬੋਗੀਆਂ ਸੜ ਕੇ ਰਾਖ ਹੋ ਗਈਆਂ। ਫਿਲਹਾਲ ਇਸ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਜਲਦੀ ਟ੍ਰੇਨ ਦੇ ਨਾਲ ਖੜੀ ਫਾਸਟ ਪੈਸੇਂਜਰ ਮੇਮੂ ਟ੍ਰੇਨ ਦੇ ਵੀ 2 ਇੰਜਣਾਂ ਨੂੰ ਅੱਗ ਲੱਗ ਗਈ ਅਤੇ ਉਹ ਵੀ ਪੂਰੀ ਤਰਾਂ ਨਾਲ ਜਲ ਗਏ।ਰੇਲਵੇ ਕਰਮਚਾਰੀਆਂ ਦੀ ਸੂਚਨਾ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਘਟਨਾਸਥਾਨ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ। ਘਟਨਾ ਤੋਂ ਬਾਅਦ ਰੇਲਵੇ ਅਧਿਕਾਰੀਆਂ ਵਿੱਚ ਹੜਕੰਪ ਮਚਿਆ ਹੋਇਆ।ਘਟਨਾ ਤੋਂ ਬਾਅਦ ਡੀਆਰਐਮ ਨੇ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਟਰੇਨ ਵਿੱਚ ਅੱਗ ਲਗਾਈ ਹੈ ਅਤੇ ਇਸ ਦੀ ਜਾਂਚ ਕੀਤੀ ਜਾਏਗੀ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਟਰੇਨ ਵਿੱਚ ਬੈਠ ਕੇ ਕੁਝ ਲੋਕ ਗਾਂਜਾ ਅਤੇ ਸਮੈਕ ਪੀ ਰਹੇ ਸਨ ਜਿਸ ਕਾਰਨ ਟਰੇਨ ਵਿੱਚ ਅੱਗ ਲੱਗ ਗਈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਹੋਰ ਖਬਰਾਂ »