ਵਾਸ਼ਿੰਗਟਨ, 11 ਜਨਵਰੀ (ਹ.ਬ.) : ਅਮਰੀਕਾ ਨੇ ਅਪਣੀ ਨਵੀਂ ਟਰੈਵਲ ਅਡਵਾਈਜ਼ਰੀ ਜਾਰੀ ਕੀਤੀ ਹੈ, ਇਸ ਵਿਚ  ਉਸ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਵਿਚ ਚੌਕਸੀ ਵਰਤਣ ਲਈ ਕਿਹਾ ਹੈ ਜਦ ਕਿ ਪਾਕਿਸਤਾਨ ਦੀ ਯਾਤਰਾ ਦੇ ਬਾਰੇ ਵਿਚ ਮੁੜ ਸੋਚਣ ਦੀ ਸਲਾਹ ਦਿੱਤੀ ਹੈ।  ਇਸ ਟਰੈਵਲ ਅਡਵਾਈਜ਼ਰੀ ਵਿਚ ਭਾਰਤ ਦੀ ਰੈਂਕਿੰਗ ਲੈਵਲ ਦੋ ਰੱਖੀ ਗਈ ਹੈ ਯਾਨੀ ਚੌਕਸੀ ਨਾਲ ਯਾਤਰਾ, ਪਾਕਿਸਤਾਨ ਨੂੰ ਲੈਵਲ ਤਿੰਨ 'ਤੇ ਜਗ੍ਹਾ ਮਿਲੀ ਹੈ, ਜਿਸ ਦਾ ਮਤਲਬ ਹੈ ਕਿ ਜਾਣ ਤੋਂ ਪਹਿਲਾਂ ਇਕ ਵਾਰ ਮੁੜ ਸੋਚਣ। ਲੈਵਲ ਵਨ ਰੈਂਕਿੰਗ ਵਿਚ ਆਉਣ ਵਾਲੇ ਦੇਸ਼ਾਂ ਦੇ ਲਈ ਆਮ ਚੌਕਸੀ ਵਾਲੀ ਹਦਾਇਤਾਂ ਹਨ। ਇਸ ਅਡਵਾਈਜ਼ਰੀ ਵਿਚ ਅਫ਼ਗਾਨਿਸਤਾਨ ਨੂੰ ਲੈਵਲ ਚਾਰ ਵਿਚ ਰੱਖਿਆ ਗਿਆ ਹੈ। ਇਸ ਲੈਵਲ ਵਿਚ ਰੱਖੇ ਜਾਣ ਵਾਲੇ ਦੇਸ਼ਾਂ ਦੀ ਯਾਤਰਾ ਨਹੀਂ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਇਸ ਅਡਵਾਈਜ਼ਰੀ ਵਿਚ ਸਾਰੇ ਦੇਸ਼ਾਂ ਦੇ ਨਾਂ ਹਨ। ਅਮਰੀਕਾ ਨੇ ਪਹਿਲੀ ਵਾਰ ਟਰੈਵਲ ਅਡਵਾਈਜ਼ਰੀ ਦਾ ਆਧਾਰ ਬਦਲ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਕਿ ਅਮਰੀਕੀ ਨਾਗਰਿਕਾਂ ਨੂੰ ਯਾਤਰਾ ਦੇ ਲਈ ਸਹੀ ਸੁਰੱਖਿਆ ਜਾਣਕਾਰੀ ਉਪਲਬਧ ਕਰਾਈ ਜਾ ਸਕੇ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਜਾਰੀ ਕੀਤਾ ਹੈ।
ਪਾਕਿਸਤਾਨ ਬਾਰੇ ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਸਾਫ ਕਿਹਾ ਕਿ ਉਹ ਅੱਤਵਾਦ ਨਾਲ ਪ੍ਰਭਾਵਤ ਇਸ ਦੇਸ਼ ਵਿਚ ਯਾਤਰਾ ਕਰਨ ਤੋਂ ਪਹਿਲਾਂ ਜ਼ਰੂਰ ਗੰਭੀਰਤਾ ਨਾਲ ਸੋਚਣ। Îਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਬਲੂਚਿਸਤਾਨ, ਖੈਬਰ ਪਖਤੂਨਖਵਾ ਸੂਬੇ ਦੀ ਯਾਤਰਾ ਨਹੀਂ ਕਰਨ। ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿਚ ਨਾ ਜਾਣ।
ਭਾਰਤ ਨੂੰ ਲੈਵਲ ਦੋ ਵਿਚ ਰੱਖਣ ਦੇ ਪਿੱਛੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਅਪਰਾਧ ਅਤੇ ਅੱਤਵਾਦ ਨੂੰ ਕਾਰਨ ਦੱਸਿਆ ਹੈ।  ਇਸੇ ਕਾਰਨ ਉਸ ਨੇ ਭਾਰਤ ਜਾਣ ਵਾਲੇ ਅਪਣੇ ਨਾਗਰਿਕਾਂ ਨੂੰ  ਉਥੇ ਦੀ ਯਾਤਰਾ ਵਿਚ ਪੂਰੀ ਹਦਾਇਤ ਵਰਤਣ ਲਈ ਕਿਹਾ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ