ਮਮਦੋਟ, 11 ਜਨਵਰੀ (ਹ.ਬ.) : ਪਿੰਡ ਬੇਟੂ ਕਦੀਮ ਵਿਚ ਪੁਰਾਣੀ ਰੰਜਿਸ਼ ਦੇ ਚਲਦਿਆਂ ਮੰਗਲਵਾਰ ਰਾਤ ਸੋਸ਼ਲ ਮੀਡੀਆ 'ਤੇ  ਗਾਲ੍ਹਾਂ ਕੱਢਣ ਤੋਂ ਸ਼ੁਰੂ ਹੋਇਆ ਵਿਵਾਦ ਬੁਧਵਾਰ ਸਵੇਰੇ ਖੂਨੀ ਸੰਘਰਸ਼ ਵਿਚ ਬਦਲ ਗਿਆ। ਅਕਾਲੀ ਸਰਪੰਚ ਨੇ ਦੂਜੀ ਧਿਰ 'ਤੇ ਗੋਲੀਆਂ ਚਲਾਈਆਂ। ਇਸ ਖੂਨੀ ਵਾਰਦਾਤ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰ, ਸਕੂਲੀ ਵੈਨ ਦਾ ਡਰਾਈਵਰ ਅਤੇ ਰਸਤੇ ਤੋਂ ਲੰਘ ਰਹੀ ਇੱਕ ਬਜ਼ੁਰਗ ਔਰਤ ਨੂੰ ਛਰਰੇ ਲੱਗੇ ਜਿਸ ਕਾਰਨ ਉਹ ਜ਼ਖਮੀ ਹੋ ਗਏ।
ਜ਼ਖ਼ਮੀਆਂ ਨੂੰ  ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਾਇਆ। ਇੱਥੇ ਉਨ੍ਹਾਂ ਦੀ ਹਾਲਤ ਦੇਖ ਕੇ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਰੈਫਰ ਕੀਤਾ ਗਿਆ। ਸੂਚਨਾ ਮਿਲਦੇ ਹੀ ਫਿਰੋਜ਼ਪੁਰ ਤੋਂ  ਐਸਪੀ ਡੀ ਅਜਮੇਰ ਬਾਠ ਪੁਲਿਸ ਪਾਰਟੀ ਦੇ ਨਾਲ ਘਟਨਾ ਸਥਾਨ 'ਤੇ ਪਹੁੰਚੇ। ਪੁਲਿਸ ਮੁਤਾਬਕ ਪਿੰਡ ਬੇਟੂ ਕਦੀਮ ਵਿਚ ਪੰਚਾਇਤੀ ਜ਼ਮੀਨ ਦੀ ਨਿਲਾਮੀ ਨੂੰ ਲੈ ਕੇ ਅਕਾਲੀ ਸਰਪੰਚ Îਇੰਦਰਜੀਤ ਸਿੰਘ ਉਰਫ ਪੰਮਾ ਅਤੇ ਰਵਿੰਦਰ ਖੁੱਲਰ ਉਰਫ ਬਬਲੂ ਦੇ ਵਿਚ ਪਿਛਲੇ ਸਾਲ ਤੋਂ ਵਿਵਾਦ ਚਲ ਰਿਹਾ ਸੀ। ਮੰਗਲਵਾਰ ਰਾਤ ਨੂੰ ਸੋਸ਼ਲ ਮੀਡੀਆ 'ਤੇ ਦੋਵਾਂ ਦੇ ਵਿਚ ਗਾਲ੍ਹਾਂ ਸ਼ੁਰੂ ਹੋ ਗਈਆਂ। ਰਾਤ ਕਰੀਬ ਦਸ ਵਜੇ ਇੰਦਰਜੀਤ ਅਤੇ ਬੱਬੂ ਦੇ ਵਿਚ ਤਕਰਾਰ ਹੋ ਗਈ। ਬੁਧਵਾਰ ਸਵੇਰੇ ਸਰਪੰਚ ਇੰਦਰਜੀਤ ਸਿੰਘ ਨੇ ਸਤਪਾਲ ਖੁਲਰ, ਰਵਿੰਦਰ ਖੁਲਰ ਉਰਫ ਬਬਲੂ ਅਤੇ ਰਾਕੇਸ਼ ਖੁਲਰ 'ਤੇ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ।  ਤਿੰਨੋਂ ਜਣੇ ਗੰਭੀਰ ਜ਼ਖਮੀ ਹੋ ਗਏ।

ਹੋਰ ਖਬਰਾਂ »

ਪੰਜਾਬ