ਬੋਸਟਨ, 11 ਜਨਵਰੀ (ਹ.ਬ.) : ਵਿਗਿਆਨੀਆਂ ਨੇ ਐਚਆਈਵੀ ਦੇ ਇਲਾਜ ਦੇ ਲਈ Îਇਕ ਅਜਿਹਾ ਕੈਪਸੂਲ ਬਣਾਇਆ ਹੈ ਜਿਸ ਦੀ ਇਕ ਖੁਰਾਕ ਲੈਣ ਤੋਂ ਬਾਅਦ ਪੂਰੇ ਇੱਕ ਹਫ਼ਤੇ ਕੋਈ ਹੋਰ ਦਵਾਈ ਨਹੀਂ ਲੈਣੀ ਪਵੇਗੀ। ਵਿਗਿਆਨੀਆਂ ਨੇ ਦੱਸਿਆ ਕਿ ਐਚਆਈਵੀ ਵਿਸ਼ਾਣੂ ਨਾਲ ਲੜਨ ਵਾਸਤੇ ਲਈ ਜਾਣ ਵਾਲੀ ਦਵਾਈ ਦੀ ਖੁਰਾਕ ਨੂੰ ਨਿਸ਼ਚਿਤ ਸਮੇਂ 'ਤੇ ਲੈਣਾ ਜ਼ਰੂਰੀ ਹੁੰਦਾ ਹੈ। ਜਿਸ ਦਾ ਪਾਲਣ ਕਰਨਾ ਸੌਖਾ ਨਹੀਂ ਹੁੰਦਾ।  ਅਜਿਹੇ ਵਿਚ ਇਸ ਕੈਪਸੂਲ ਨਾਲ ਮਰੀਜ਼ਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਨਵੇਂ ਕੈਪਸੂਲ ਨੂੰ ਅਮਰੀਕਾ ਦੇ ਮੈਸਾਚੁਸੈਟਸ ਇੰਸਟੀਚਿਊਟ ਆਫ਼ ਤਕਨਾਲੌਜੀ ਦੇ ਵਿਗਿਆਨੀਆਂ ਨੇ ਤਿਆਰ ਕੀਤਾ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਕਿ ਮਰੀਜ਼ਾਂ ਨੂੰ ਹਫ਼ਤੇ ਵਿਚ ਸਿਰਫ ਇਕ ਵਾਰ ਲੈਣਾ ਹੋਵੇਗਾ ਅਤੇ ਹਫ਼ਤੇ ਭਰ ਵਿਚ ਦਵਾਈ ਹੌਲੀ ਹੌਲੀ ਸਰੀਰ ਵਿਚ ਜਾਂਦੀ ਰਹੇਗੀ। ਵਿਗਿਆਨੀਆਂ ਨੇ ਦੱਸਿਆ ਕਿ ਇਹ ਕੈਪਸੂਲ ਸਿਰਫ ਐਚਆਈਵੀ ਦੇ ਇਲਾਜ ਵਿਚ ਹੀ ਮਦਦਗਾਰ ਨਹੀਂ ਹੈ ਬਲਕਿ ਇਹ ਉਨ੍ਹਾਂ ਲੋਕਾਂ ਨੂੰ ਵੀ ਬਚਾਉਣ ਵਿਚ ਲਿਆ ਜਾ ਸਕੇਗਾ ਜਿਨ੍ਹਾਂ ਦੇ ਐਚਆਈਵੀ ਨਾਲ ਪੀੜਤ ਹੋਣ ਦਾ ਖ਼ਤਰਾ ਜ਼ਿਆਦਾ ਹੈ। ਐਮਆਈਟੀ ਵਿਚ ਇਕ ਵਿਗਿਆਨੀ ਨੇ ਕਿਹਾ ਕਿ ਐਚਆਈਵੀ ਦੇ ਇਲਾਜ ਦੇ ਲਈ ਸਮੇਂ 'ਤੇ ਖੁਰਾਕ ਲੈਣਾ ਐਚਆਈਵੀ ਦੇ ਇਲਾਜ ਤੇ ਰੋਕਥਾਮ ਵਿਚ ਇੱਕ ਵੱਡੀ ਰੁਕਾਵਟ ਹੈ।  ਉਨ੍ਹਾਂ ਕਿਹਾ ਕਿ ਇਸ ਕੈਪਸੂਲ ਨਾਲ ਇਸ ਰੁਕਾਵਟ ਨੂੰ ਦੂਰ ਕਰਨ ਵਿਚ ਕਾਫੀ ਮਦਦ ਮਿਲੇਗੀ।

ਹੋਰ ਖਬਰਾਂ »