ਇਸਲਾਮਾਬਾਦ, 11 ਜਨਵਰੀ (ਹ.ਬ.) : ਪਾਕਿਸਤਾਨ ਵਿਚ ਫ਼ੌਜ ਦੇ ਆਲੋਚਕ ਪੱਤਰਕਾਰ ਤਾਹਾ ਸਿੱਦੀਕੀ 'ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਹਮਲਾਵਰਾਂ ਨੇ ਉਨ੍ਹਾਂ ਨੂੰ ਕੁੱਟਿਆ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਤਾਹਾ ਪਾਕਿਸਤਾਨ ਵਿਚ ਭਾਰਤੀ ਨਿਊਜ਼ ਚੈਨਲ ਡਬਲਿਊਆਈਓਐਨ (ਵਰਲਡ ਇਜ਼ ਵਨ ਨਿਊਜ਼) ਦੇ ਬਿਉਰੋ ਚੀਫ਼ ਹਨ। ਤਾਹਾ ਨੇ ਦੱਸਿਆ ਕਿ ਉਨ੍ਹਾਂ 'ਤੇ 10-12 ਲੋਕਾਂ ਨੇ ਉਸ ਸਮੇਂ ਹਮਲਾ ਕੀਤਾ ਜਦ ਉਹ ਰਾਵਲਪਿੰਡੀ ਸਥਿਤ ਹਵਾਈ ਅੱਡੇ ਵੱਲ ਜਾ ਰਹੇ ਸੀ ਲੇਕਿਨ ਉਹ ਬਚ ਨਿਕਲਣ ਵਿਚ ਕਾਮਯਾਬ ਰਹੇ। ਉਨ੍ਹਾਂ ਇਸ ਝੜਪ ਵਿਚ ਮਾਮੂਲੀ ਸੱਟਾਂ ਲੱਗੀਆਂ ਹਨ। ਗੌਰਤਲਬ ਹੈ ਕਿ ਨਵੰਬਰ 2017 ਦੇ ਵਿਸ਼ਵ ਪ੍ਰੈਸ ਸੂਚਕਾਂਕ ਵਿਚ ਪਾਕਿਸਤਾਨ ਨੂੰ ਪੱਤਰਕਾਰਾਂ ਦੇ ਲਈ ਸਭ ਤੋਂ ਜ਼ਿਆਦਾ ਜ਼ੋਖਮ ਵਾਲੇ ਦੇਸ਼ਾਂ ਵਿਚ ਰੱਖਿਆ ਗਿਆ ਹੈ। ਪਾਕਿਸਤਾਨ 180 ਦੇਸ਼ਾਂ ਦੇ ਇਸ ਸੂਚਕਾਂਕ ਵਿਚ 139ਵੇਂ ਨੰਬਰ 'ਤੇ ਹੈ।

ਹੋਰ ਖਬਰਾਂ »