ਦੁਬਈ, 11 ਜਨਵਰੀ (ਹ.ਬ.) : ਸਾਊਦੀ ਅਰਬ ਵਿਚ ਐਪ ਦੇ ਜ਼ਰੀਏ ਟੈਕਸੀ ਸਰਵਿਸ ਦੇਣ ਵਾਲੀ ਕੰਪਨੀਆਂ ਨੇ ਮਹਿਲਾ ਡਰਾਈਵਰਾਂ ਦੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਸਾਊਦੀ ਸਰਕਾਰ ਨੇ ਜੂਨ 2018 ਤੋਂ ਮਹਿਲਾ ਡਰਾਈਵਰਾਂ 'ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਅਜਿਹੇ ਵਿਚ ਉਬਰ ਜਿਹੀ ਕੰਪਨੀਆਂ ਨੇ ਮਹਿਲਾ ਡਰਾਈਵਰਾਂ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਉਬਰ ਅਤੇ ਕਰੀਮ ਦੋ ਕੰਪਨੀਆਂ ਨੇ ਹੀ ਜੂਨ 2018 ਤੱਕ ਦਸ ਹਜ਼ਾਰ ਤੋਂ ਜ਼ਿਆਦਾ ਮਹਿਲਾ ਡਰਾਈਵਰਾਂ  ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਬਣਾਈ ਹੈ। 
ਮੰਨਿਆ ਜਾ ਰਿਹਾ ਹੈ ਕਿ ਮਹਿਲਾ ਡਰਾਈਵਰਾਂ ਦੇ ਹੋਣ ਕਾਰਨ ਦੇਸ਼ ਦੀ ਅਜਿਹੀ ਮਹਿਲਾਵਾਂ ਵੀ ਐਪ ਬੇਸਡ ਟੈਕਸੀ ਇਸਤੇਮਾਲ ਕਰਨ ਦੇ ਲਈ ਅੱਗੇ ਆਉਣਗੀਆਂ। ਜੋ ਅਜੇ ਅਜਨਬੀ ਡਰਾਈਵਰ ਦੇ ਕਾਰਨ ਇਸ ਦਾ ਇਸਤੇਮਾਲ ਨਹੀਂ ਕਰਦੀ। ਰਿਪੋਰਟ ਮੁਤਾਬਕ ਇਸ ਸਮੇਂ ਉਬਰ ਦੇ ਸਾਊਦੀ ਰਾਈਡਰ ਬੇਸ ਦੀ 80 ਫ਼ੀਸਦੀ ਮਹਿਲਾ ਗਾਹਕ ਹਨ ਜਦ ਕਿ ਉਸ ਦੀ ਦੁਬਈ ਬੇਸਡ  ਕੰਪਨੀ ਕਰੀਮ ਦਾ 70 ਫ਼ੀਸਦੀ ਬਿਜ਼ਨਸ ਇੱਥੋਂ ਹੀ ਆਉਂਦਾ ਹੈ।
ਇਸ ਦੇਸ਼ ਵਿਚ ਮਹਿਲਾ ਮੁਸਾਫਰਾਂ ਦੇ ਲਈ ਐਪ ਬਾਹਰ ਘੁੰਮਣ ਦੇ ਲਈ ਲਾਈਫਲਾਈਨ ਦੀ ਤਰ੍ਹਾਂ ਹੈ। ਫਿਲਹਾਲ, ਦੋਵੇਂ ਫਰਮਾਂ ਦੁਆਰਾ ਰੱਖੇ ਗਏ ਸਾਰੇ ਡਰਾਈਵਰ ਪੁਰਸ਼ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸਾਊਦੀ ਨਾਗਰਿਕ ਅਪਣੀ ਹੀ ਗੱਡੀਆਂ ਨੂੰ ਚਲਾਉਂਦੇ ਹਨ। ਪਿਛਲੇ ਸਾਲ ਸਤੰਬਰ ਵਿਚ ਇÎਤਿਹਾਸਕ ਸ਼ਾਹੀ ਆਦੇਸ਼ ਆਉਣ ਤੋਂ ਬਾਅਦ ਕਰੀਮ ਨੇ ਰਿਆਦ, ਜੇਦਾ ਅਤੇ ਅਲ ਖੋਬਰ ਸ਼ਹਿਰਾਂ ਵਿਚ 90 ਮਿੰਟ ਦੇ ਟਰੇਨਿੰਗ ਪੜਾਅ ਦੀ ਸੀਰੀਜ ਲਾਂਚ ਕੀਤੀ ਸੀ।  ਇਸ ਦੇ ਜ਼ਰੀਏ ਉਨ੍ਹਾਂ ਸਾਊਦੀ ਮਹਿਲਾਵਾਂ ਤੱਕ ਪੁੱਜਿਆ ਜਾ ਰਿਹਾ ਹੈ ਜਿਨ੍ਹਾਂ ਨੇ ਪਹਿਲਾਂ ਹੀ ਵਿਦੇਸ਼ ਵਿਚ ਡਰਾਈਵਿੰਗ ਲਾਇਸੈਂਸ ਹਾਸਲ ਕਰ ਲਿਆ ਹੈ। ਕਰੀਮ ਕੰਪਨੀ ਪਾਕਿਸਤਾਨ, ਮੱਧ ਪੁਰਵ, ਉਤਰੀ ਅਫ਼ਰੀਕਾ ਦੇ ਕੁਲ 13 ਦੇਸ਼ਾਂ ਵਿਚ ਕੰਮ ਕਰਦੀ ਹੈ।

ਹੋਰ ਖਬਰਾਂ »