ਤ੍ਰਿਪੋਲੀ, 11 ਜਨਵਰੀ (ਹ.ਬ.) : ਲੀਬੀਆ ਤਟ ਦੇ ਕੋਲ ਭੂ-ਮੱਧ ਸਾਗਰ ਇੱਕ ਕਿਸ਼ਤੀ ਦੇ ਡੁੱਬਣ ਨਾਲ 90 ਤੋਂ 100 ਪਰਵਾਸੀ ਲਾਪਤਾ ਹੋ ਗਏ ਹਨ। ਦੇਸ਼ ਦੀ ਸਮੁੰਦਰੀ ਫ਼ੌਜ ਨੇ ਇਹ ਜਾਣਕਾਰੀ ਦਿੱਤੀ ਹੈ। ਸਮੁੰਦਰੀ ਫ਼ੌਜ ਦੇ ਬੁਲਾਰੇ ਆਯੂਬ ਕਾਸਿਮ ਨੇ ਦੱਸਿਆ ਕਿ ਕਿਸ਼ਤੀ ਵਿਚ 100 ਤੋਂ ਜ਼ਿਆਦਾ ਲੋਕ ਸਵਾਰ ਸੀ। 
ਬਚਾਅ ਕਰਮੀ ਇਨ੍ਹਾਂ ਵਿਚੋਂ ਕੁਝ ਮਹਿਲਾਵਾਂ ਸਮੇਤ  ਸਿਰਫ 17 ਲੋਕਾਂ ਨੂੰ ਹੀ ਬਚਾ ਸਕੇ। ਮਦਦ ਪਹੁੰਚਣ ਤੋਂ ਪਹਿਲਾਂ ਇਹ ਲੋਕ ਕਈ ਘੰਟੇ ਤੱਕ ਕਿਸ਼ਤੀ ਨਾਲ ਲਟਕਦੇ ਰਹੇ। ਕਾਮਿਸ ਨੇ ਦੱਸਿਆ ਕਿ ਕਿਸ਼ਤੀ ਲੀਬੀਆ ਦੀ ਰਾਜਧਾਨੀ ਤੋਂ ਪੂਰਵ ਵਿਚ ਕਰੀਬ 100 ਕਿਲੋਮੀਟਰ ਦੂਰ ਸਥਿਤ ਖਮਸ ਸ਼ਹਿਰ ਦੇ ਕੋਲ ਡੁੱਬੀ।
ਲੀਬੀਆਈ ਸਮੁੰਦਰੀ ਫ਼ੋਜ ਨੇ ਦੱਸਿਆ ਕਿ ਇਕ ਹੋਰ ਘਟਨਾ ਵਿਚ ਉਨ੍ਹਾਂ ਨੇ ਤ੍ਰਿਪੋਲੀ ਦੇ ਪੱਛਮ ਵਿਚ ਜਾਵੀਆ ਦੇ ਕੋਲ ਤੋਂ ਕਰੀਬ 267 ਪਰਵਾਸੀਆਂ ਨੂੰ ਬਚਾਇਆ। ਇਨ੍ਹਾਂ ਵਿਚੋਂ ਜ਼ਿਆਦਾਤਰ ਅਫ਼ਰੀਕੀ ਨਾਗਰਿਕ ਹਨ। ਕਾਸਿਮ ਨੇ ਦੱਸਿਆ ਕਿ ਬਚਾਏ ਗਏ ਲੋਕਾਂ ਵਿਚ ਮਹਿਲਾਵਾਂ ਅਤੇ 17 ਬੱਚੇ ਸ਼ਾਮਲ ਹਨ। ਖਰਾਬ ਮੌਸਮ ਦੇ ਕਾਰਨ ਬਚਾਅ ਕਾਰਜਾਂ 'ਚ ਰੁਕਾਵਟ ਆਈ। ਸਹਾਇਤਾ ਸੰਗਠਨਾਂ ਦੇ ਮੁਤਾਬਕ ਇਸ ਹਫ਼ਤੇ ਵਿਚ ਲੀਬੀਆ ਤਟ ਦੇ ਕੋਲ 10 ਪਰਵਾਸੀ ਮਾਰੇ ਗਏ ਅਤੇ ਬੱਚਿਆਂ ਸਮੇਤ ਕਈ ਹੋਰ ਲਾਪਤਾ ਹਨ।

ਹੋਰ ਖਬਰਾਂ »