ਵਾਸ਼ਿੰਗਟਨ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ 'ਚ ਭਾਰਤੀ ਮੂਲ ਦੇ ਨਿਵੇਸ਼ (ਇਨਵੈਸਟ) ਬੈਂਕਰ ਨੇ ਅਮਰੀਕੀ ਸੰਸਦ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਉੱਤਰ ਪੂਰਵ ਅਮਰੀਕਾ ਸਥਿਤ ਕਨੇਕਟਿਕਟ ਤੋਂ ਚੋਣ ਲੜਨਗੇ। ਅਮਰੀਕਾ 'ਚ ਇਸ ਸਾਲ ਪ੍ਰਤੀਨਿਧੀ ਸਭਾ ਲਈ ਚੋਣਾਂ ਹੋਣੀਆਂ ਹਨ, ਜਿਸ 'ਚ ਭਾਰਤੀ ਮੂਲ ਦੇ ਕਾਰੋਬਾਰੀ ਹੈਰੀ ਅਰੋੜ ਕਾਂਗਰਸ ਦੀ ਇਕ ਸੀਟ 'ਤੇ ਚੋਣ ਲੜਨਾ ਚਾਹੁੰਦੇ ਹਨ। ਹੈਰੀ 48 ਸਾਲਾਂ ਦੇ ਹਨ। ਦੱਸ ਦੇਈਏ ਕਿ ਹੈਰੀ ਅਰੋੜਾ ਡੈਮੋਕ੍ਰੇਟਿਕ ਪਾਰਟੀ ਦੇ ਮੌਜੂਦਾ ਸੰਸਦ ਜਿਮ ਹਿਮੇਸ ਵਿਰੁੱਧ ਚੋਣ ਲੜਨਗੇ ਜੋ ਜਨਵਰੀ 2009 ਤੋਂ ਚੌਥੀ ਕਾਂਗ੍ਰੇਸਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰ ਰਹੇ ਹਨ। ਉਨ•ਾਂ ਇਕ ਬਿਆਨ 'ਚ ਕਿਹਾ, ''ਆਰਥਿਕਤਾ ਅਤੇ ਨੀਤੀਆਂ ਨੂੰ ਲੈ ਮੇਰੀ ਸਮਝ ਨਾਲ ਮੈਂ ਅਜਿਹੀਆਂ ਨੀਤੀਆਂ ਲੈ ਕੇ ਆਵਾਂਗਾ ਜਿਹੜੀਆਂ ਮੌਜੂਦਾ ਨੀਤੀਆਂ ਤੋਂ ਹੋਏ ਨੁਕਸਾਨ ਨੂੰ ਘੱਟ ਕਰਨਗੀਆਂ। ਕਾਰੋਬਾਰੀ ਜੀਵਨ 'ਚ ਸਫ਼ਲਤਾ ਤੋਂ ਬਾਅਦ ਮੈਂ ਜਨਤਾ ਦੀ ਭਲਾਈ ਲਈ ਕੰਮ ਕਰਨਾ ਚਾਹੁੰਦਾ ਹਾਂ। ਮੈਂ ਇਸ ਨੂੰ ਆਪਣੀ ਜ਼ਿੰਮੇਵਾਰੀ ਮੰਨਦਾ ਹਾਂ।''

ਹੋਰ ਖਬਰਾਂ »